July 5, 2024 6:47 am
Rajnath Singh

ਰਾਜਨਾਥ ਸਿੰਘ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਭਾਵੇਂ NDA ਤੋਂ ਵੱਖ ਹੋ, ਪਰ ਦਿਲ ਤੋਂ ਦੂਰ ਨਹੀਂ

ਚੰਡੀਗੜ੍ਹ, 24 ਜੂਨ 2023: ਕੇਂਦਰੀ ਮੰਤਰੀ ਰਾਜਨਾਥ ਸਿੰਘ (Rajnath Singh)  ਨੇ ਅੱਜ ਚੰਡੀਗੜ੍ਹ ਵਿਖੇ ਇੱਕ ਰੈਲੀ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਿੱਚ ਕਾਮਯਾਬ ਹੋਏ | ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਾਡੇ ਨਾਲ ਗਠਜੋੜ ਨਹੀਂ ਹੈ, ਤੁਸੀਂ ਐਨ.ਡੀ.ਏ ਤੋਂ ਭਲੇ ਹੀ ਵੱਖ ਹੋ ਗਏ ਹੋ, ਕੀ ਕਾਰਨ ਰਿਹਾ ਮੈਨੂੰ ਨਹੀਂ ਪਤਾ, ਪਰ ਸਾਡੇ ਦਿਲ ਤੋਂ ਦੂਰ ਨਹੀਂ ਜਾ ਸਕਦੇ | ਉਨ੍ਹਾਂ ਕਿਹਾ ਭਾਰਤੀ ਜਨਤਾ ਪਾਰਟੀ ਵਿੱਚ ਜੋ ਵੀ ਆਇਆ, ਅਸੀਂ ਉਨ੍ਹਾਂ ਦਾ ਦਿਲ ਤੋਂ ਸਨਮਾਨ ਕੀਤਾ | ਰਾਜਨਾਥ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੇ ਸੰਕੇਤ ਦਿੱਤੇ ਹਨ।

ਉਨ੍ਹਾਂ ਨੇ ਭਾਜਪਾ ਸਰਕਾਰ ਦੀਆਂ 9 ਸਾਲਾਂ ਦੀ ਪ੍ਰਾਪਤੀਆਂ ਗਿਣਾਈਆਂ | ਉਨ੍ਹਾਂ ਕਿਹਾ ਆਯੂਸ਼ਮਾਨ ਯੋਜਨਾ ਤਹਿਤ ਸਾਢੇ ਚਾਰ ਕਰੋੜ ਲਾਭਪਾਤਰੀਆਂ ਨੂੰ ਲਾਭ ਮਿਲਿਆ | ਉਨ੍ਹਾਂ ਕਿਹਾ ਜਦੋਂ ਦੇਸ਼ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਪੰਜਾਬ, ਹਿਮਾਚਲ ਅਤੇ ਹਰਿਆਣਾ ਦੇ ਲੋਕ ਸਭ ਭੇਦਭਾਵ ਭੁੱਲ ਕੇ ਇਕੱਠੇ ਹੋ ਜਾਂਦੇ ਹਨ |