Ladakh

Ladakh: ਭਾਰਤੀ ਫੌਜ ਨਾਲ ਲੱਦਾਖ ‘ਚ ਹੋਏ ਹਾਦਸੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁੱਖ ਪ੍ਰਗਟਾਇਆ

ਚੰਡੀਗੜ੍ਹ, 29 ਜੂਨ 2024: ਲੱਦਾਖ (Ladakh) ‘ਚ ਭਾਰਤੀ ਫੌਜ ਨਾਲ ਅਭਿਆਸ ਦੌਰਾਨ ਨਦੀ ਪਾਰ ਕਰਦੇ ਸਮੇਂ ਵਾਪਰੇ ਹਾਦਸੇ ‘ਚ ਪੰਜ ਜਵਾਨਾਂ ਦੀ ਜਾਨ ਚਲੀ ਗਈ | ਇਸ ਹਾਦਸੇ ‘ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਪੂਰਾ ਦੇਸ਼ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਲੱਦਾਖ ‘ਚ ਨਦੀ ਪਾਰ ਕਰਦੇ ਸਮੇਂ ਹੋਏ ਮੰਦਭਾਗੇ ਹਾਦਸੇ ‘ਚ ਸਾਡੇ 5 ਬਹਾਦਰ ਭਾਰਤੀ ਫੌਜ ਦੇ ਜਵਾਨਾਂ ਦੀ ਜਾਨ ਚਲੀ ਗਈ | ਇਸ ਹਾਦਸੇ ਤੋਂ ਮੈਂ ਬਹੁਤ ਦੁਖੀ ਹਾਂ… ਦੁਖੀ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ।

Scroll to Top