Site icon TheUnmute.com

Patiala: ਰਜਿੰਦਰਾ ਹਸਪਤਾਲ ਦੀਆਂ ਸਟਾਫ ਨਰਸਾਂ ਨੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ ਕੀਤਾ ਰੋਸ ਪ੍ਰਦਰਸ਼ਨ

staff nurses protest

ਪਟਿਆਲਾ 16 ਦਸੰਬਰ 2021: ਪਟਿਆਲਾ ਦੇ ਵਿਚ ਅੱਜ ਰਾਜਿੰਦਰਾ ਹਸਪਤਾਲ (Rajindra Hospital) ਦੀਆਂ ਸਟਾਫ ਨਰਸਾਂ ਨੇ ਪੰਜਾਬ ਸਰਕਾਰ (Punjab Govt.) ਦੇ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ  ਘਰ ਦੇ ਨੇਡ਼ੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ| ਇਨ੍ਹਾਂ ਸਟਾਫ ਨਰਸਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਦੋ ਹਜਾਰ ਛੇ ਤੋਂ ਬਾਅਦ ਸੋਧਿਆ ਹੋਇਆ ਪੇ ਸਕੇਲ ਦਿੱਤਾ ਜਾਵੇ, ਪਰ ਸਿਹਤ ਵਿਭਾਗ ਅਜਿਹਾ ਨਹੀਂ ਕਰ ਰਿਹਾ ਤੇ ਉਲਟਾ ਉਨ੍ਹਾਂ ਦੇ ਭੱਤੇ ਵੀ ਘਟਾ ਦਿੱਤੇ ਗਏ ਹਨ | ਜਿਸ ਕਰਕੇ ਉਨ੍ਹਾਂ ਨੂੰ ਮਜਬੂਰ ਹੋ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ | ਸਟਾਫ ਨਰਸਾਂ (Staff nurses) ਨੇ ਕਿਹਾਕਿ ਕੋਰੋਨਾ ਕਾਲ ਦੇ ਸਮੇਂ ਉਨ੍ਹਾਂ ਦੇ ਸਟਾਫ ਵੱਲੋਂ ਸਭ ਤੋਂ ਵੱਧ ਡਿਊਟੀ ਨਿਭਾਈ ਗਈ ਸੀ |

ਪਰ ਪੰਜਾਬ ਸਰਕਾਰ (Punjab Govt.) ਨੇ ਸਾਨੂੰ ਇਨਾਮ ਦੇਣ ਦੀ ਬਜਾਏ ਉਲਟਾ ਸਾਡੇ ਭੱਤੇ ਹੀ ਘਟਾ ਦਿੱਤੇ ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ 2006 ਜੋ ਪੰਜਵ ਪੇ-ਕਮਿਸ਼ਨ ਨੇ Grade-Pay ਦਿੱਤਾ ਸੀ | ਉਸਦੇ ਮੁਤਾਇਕ ਹੀ 6ਵਾਂ ਪੇ-ਕਮਿਸ਼ਨ ਦਿਤਾ ਜਾਵੇ  ਕਿਉਂ ਕਿ ਸਟਾਫ ਨਰਸਿਜ਼ ਦੀ 1986,1996 ਵਿੱਚ ਵੀ Pay Anomaly  ਸਿਰਫ 2006 ਵਿਚ Pay Anomaly ਦੂਰ ਕਰਕੇ ਹੀ Pay ਕਮਿਸ਼ਨ ਨੇPay ਸਕੇਲ ਦਿੱਤਾ ਸੀ, ਜੋ ਕਿ 2006 ਤੋਂ ਬਣਦਾ ਸੀ | ਪਰ ਸਰਕਾਰ ਨੇ ਸਤੰਬਰ, 2011 ਵਿੱਚ ਨੋਟੀਫਿਕੇਸ਼ਨ ਕੀਤੀ ਸੀ। ਉੱਥੇ ਵੀ ਸਟਾਫ ਨਰਸਿਜ ਨੂੰ ਬਹੁਤ ਵੱਡਾ ਘਾਟਾ ਹੋਇਆ ਸੀ। ਸੋ ਬਣਦੀ ਅੱਜ ਦੀ ਸਥਿਤੀ ਵੀ ਇਹ ਹੈ ਕਿ ਜੋ ਪੇ-ਕਮਿਸ਼ਨ ਨੇ ਸਟਾਫ ਨਰਸਿਜ਼ ਨੂੰ Pay Scale ਦਿੱਤਾ ਹੈ | ਸਰਕਾਰ ਉਸ ਦੀ ਨੋਟੀਫਿਕੇਸ਼ਨ ਨਹੀਂ ਕਰ ਰਹੀਂ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਕੰਮ ਅਤੇ ਯੋਗਤਾਂ ਨੂੰ ਦੇਖਦੇ ਹੋਏ ਸਾਡੀ ਮੰਗ ਨੂੰ ਸੁਹਿਰਦਤਾ ਨਾਲ ਵਿਚਾਰ ਕੇ ਛੇਤੀ ਤੋਂ ਛੇਤੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ |

Exit mobile version