ਪਟਿਆਲਾ, 24 ਜਨਵਰੀ 2025: ਪਟਿਆਲਾ ਦਾ ਰਾਜਿੰਦਰਾ ਹਸਪਤਾਲ (Rajindra Hospital) ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਹੈ | ਦਰਅਸਲ, ਰਾਜਿੰਦਰਾ ਹਸਪਤਾਲ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਮਰੀਜ਼ ਦੇ ਆਪ੍ਰੇਸ਼ਨ ਦੌਰਾਨ ਬਿਜਲੀ ਗੁਲ ਹੋ ਗਈ | ਡਾਕਟਰਾਂ ਨੂੰ ਲਾਈਟ ਨਾ ਹੋਣ ਕਰਕੇ ਮਰੀਜ਼ ਦਾ ਆਪ੍ਰੇਸ਼ਨ ਰੋਕਣਾ ਪਿਆ |
ਇਸ ਦੌਰਾਨ ਡਾਕਟਰਾਂ ਨੇ ਵੀਡੀਓ ਰਾਹੀਂ ਇਸ ਸੰਬੰਧੀ ਨਰਾਜ਼ਗੀ ਵੀ ਜ਼ਾਹਿਰ ਕੀਤੀ | ਵੀਡੀਓ ‘ਚ ਡਾਕਟਰ ਨੇ ਕਿਹਾ ਕਿ ਅਸੀਂ ਮਰੀਜ਼ ਦੀ ਸਰਜਰੀ ਕਰ ਰਹੇ ਸੀ | ਇਸ ਦੌਰਾਨ ਸਾਰਾ ਸਟਾਫ਼ ਆਪ੍ਰੇਸ਼ਨ ਥੇਟਰ ‘ਚ ਮੌਜੂਦ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਰਾਜਿੰਦਰਾ ਹਸਪਤਾਲ ਦੇ ਮੇਨ ਐਮਰਜੈਂਸੀ ‘ਚ ਲਾਈਟ ਗਈ ਹੋਵੇ | ਪਹਿਲਾਂ ਵੀ ਲਾਈਟ ਆ ਰਹੀ ਹੈ ਅਤੇ ਜਾ ਰਹੀ ਹੈ |
ਡਾਕਟਰ ਨੇ ਕਿਹਾ ਕਿ ਕਰੀਬ 15 ਮਿੰਟ ਤੋਂ ਲਾਈਟ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਸਥਿਤੀ ‘ਚ ਮਰੀਜ਼ ਨੂੰ ਕੁਝ ਹੋ ਜਾਂਦਾ ਹੈ ਤਾਂ ਇਸਦੀ ਜਿੰਮੇਵਾਰੀ ਡਾਕਟਰ ਹੋਣਗੇ ਜਾਂ ਇੱਥੋਂ ਦਾ ਸਟਾਫ ਜਿਨ੍ਹਾਂ ਦੀ ਇੱਥੇ ਜ਼ਿੰਮੇਵਾਰੀ ਹੈ ? | ਜਿਕਰਯੋਗ ਹੈ ਕਿ ਰਾਜਿੰਦਰਾ ਹਸਪਤਾਲ ‘ਚ ਨਾਲ ਲੱਗਦੇ ਕਈ ਸ਼ਹਿਰਾਂ ਦੇ ਮਰੀਜ਼ ਇਥੇ ਆਉਂਦੇ ਹਨ | ਦੇਖਣਾ ਹੋਵੇਗਾ ਇਸ ਘਟਨਾ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ |
Read More: Kisan Andolan 2025: ਇਕ ਹੋਰ ਕਿਸਾਨ ਨੇ ਨਿਗਲੀ ਸਲਫਾਸ, ਰਾਜਿੰਦਰਾ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ