1 ਮਈ 2025: ਪੰਜਾਬ ਦੇ ਪਟਿਆਲਾ (patiala) ਦੇ ਪ੍ਰਮੁੱਖ ਸਰਕਾਰੀ ਮੈਡੀਕਲ ਕਾਲਜ, ਰਾਜਿੰਦਰਾ ਹਸਪਤਾਲ (rajindra hospital) ਵਿੱਚ ਇੱਕ ਆਪ੍ਰੇਸ਼ਨ ਦੌਰਾਨ ਬਿਜਲੀ ਬੰਦ ਹੋਣ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ (punjab and haryana highcourt) ਵਿੱਚ ਪਹੁੰਚ ਗਿਆ ਹੈ। ਅਦਾਲਤ ਨੇ ਬਿਜਲੀ ਸਪਲਾਈ ਏਜੰਸੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਤੋਂ ਜਵਾਬ ਮੰਗਿਆ ਹੈ।
ਪੰਜਾਬ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਹੈ ਕਿ ਇੱਕ ਸਰਕਾਰੀ ਹਸਪਤਾਲ 15 ਮਿੰਟਾਂ ਲਈ ਬਿਜਲੀ ਤੋਂ ਬਿਨਾਂ ਕਿਵੇਂ ਰਿਹਾ ਅਤੇ ਕੀ ਕੋਈ ਵਿਕਲਪਿਕ ਪ੍ਰਬੰਧ ਨਹੀਂ ਸੀ? ਹੁਣ ਜਦੋਂ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ, ਅਦਾਲਤ (court) ਨੇ ਪੀਐਸਪੀਸੀਐਲ ਅਤੇ ਸਿਹਤ ਵਿਭਾਗ ਤੋਂ ਜਵਾਬ ਮੰਗਿਆ ਹੈ|
ਅਜਿਹੀ ਲਾਪਰਵਾਹੀ ਕਿਵੇਂ ਹੋਈ?
ਹਸਪਤਾਲ (Hospital) ਵਰਗੇ ਸੰਸਥਾਨ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਕਿਉਂ ਨਹੀਂ ਸੀ?
ਐਮਰਜੈਂਸੀ ਬੈਕਅੱਪ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਕਿਉਂ ਹੋ ਗਿਆ?
ਇਹ ਘਟਨਾ 24 ਜਨਵਰੀ, 2025 ਨੂੰ ਉਦੋਂ ਸਾਹਮਣੇ ਆਈ ਜਦੋਂ ਰਾਜਿੰਦਰਾ ਹਸਪਤਾਲ (Rajindra Hospital) ਵਿੱਚ ਇੱਕ ਕੈਂਸਰ ਮਰੀਜ਼ ਦੀ ਸਰਜਰੀ ਦੌਰਾਨ ਬਿਜਲੀ ਚਲੀ ਗਈ। ਵੈਂਟੀਲੇਟਰ ਮਸ਼ੀਨ ਬੰਦ ਹੋ ਗਈ ਅਤੇ ਡਾਕਟਰਾਂ ਨੇ ਇਸ ਨਾਜ਼ੁਕ ਸਥਿਤੀ ਦਾ ਵੀਡੀਓ ਬਣਾਇਆ ਅਤੇ ਇਸਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ।
Read More: Rajindra Hospital: ਸਵਾਲਾਂ ਦੇ ਘੇਰੇ ‘ਚ ਪਟਿਆਲਾ ਦਾ ਰਾਜਿੰਦਰਾ ਹਸਪਤਾਲ, ਆਪ੍ਰੇਸ਼ਨ ਦੌਰਾਨ ਗਈ ਲਾਈਟ