ਦੁੱਖਦਾਈ ਖ਼ਬਰ : ਧਰਮਕੋਟ ਹਲਕੇ ਦੇ ਨੌਜਵਾਨ ਰਾਜਿੰਦਰ ਸਿੰਘ ਦੀ ਸੜਕ ਹਾਦਸੇ ਦੌਰਾਨ ਕੈਨੇਡਾ ’ਚ ਹੋਈ ਮੌਤ

ਚੰਡੀਗੜ੍ਹ ,28 ਅਗਸਤ 2021 : ਚੰਡੀਗੜ੍ਹ ,28 ਅਗਸਤ 2021 : ਇਨਸਾਨ ਆਪਣੀ ਜਿੰਦਗੀ ਵਿੱਚ ਕਾਮਯਾਬ ਹੋਣ ਲਈ ਦਿਨ-ਰਾਤ ਮਿਹਨਤ ਕਰਦਾ ਹੈ ,ਪਰ ਉਸਨੂੰ ਨਹੀਂ ਪਤਾ ਹੁੰਦਾ ਕਿ ਕੀਤੀ ਹੋਈ ਮਿਹਨਤ ਦਾ ਫ਼ਲ ਮਿਲਣਾ ਹੈ ਜਾ ਨਹੀਂ | ਅਜਿਹਾ ਹੀ ਕੁਝ ਹੋਇਆ ਧਰਮਕੋਟ ਤੋਂ ਪਿੰਡ ਕਪੂਰੇ ਦੇ ਨੌਜਵਾਨ ਰਾਜਿੰਦਰ ਸਿੰਘ ਦੇ ਨਾਲ ਜੋ ਆਪਣਾ ਭਵਿੱਖ ਸੁਨਹਿਰੀ ਬਣਾਉਣ ਦੇ ਲਈ ਕੈਨੇਡਾ ਗਿਆ |

ਜਿੱਥੇ ਜਾ ਕੇ ਉਹਨੇ ਕਈ ਸੁਪਨੇ ਵੇਖੇ ਹੋਣਗੇ ,ਪਰ ਅਫ਼ਸੋਸ ਉਹ ਉਹਨਾਂ ਸੁਪਨਿਆਂ ਨੂੰ ਪੂਰਾ ਕਰਦਾ ਹੋਇਆ ਆਪਣੀ ਜਾਨ ਗਵਾ ਬੈਠਾ | ਦੱਸਣਯੋਗ ਹੈ ਕਿ 24 ਸਾਲ ਦਾ ਰਾਜਿੰਦਰ ਸਿੰਘ ਪੜਾਈ ਲਈ ਕੈਨੇਡਾ ਗਿਆ ਹੋਇਆ ਸੀ ,ਜੋ ਹੁਣ ਵਰਕ ਪਰਮਿਟ ਤੇ ਰਹਿ ਰਿਹਾ ਸੀ | ਜਿਸ ਦੀ ਬੀਤੇ ਦਿਨ ਸੜਕ ਹਾਦਸੇ ਵਿੱਚ ਮੌਤ ਹੋ ਗਈ | ਰਾਜਿੰਦਰ ਸਿੰਘ ਦੇ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਿੰਡ ਕਪੂਰੇ ‘ਚ ਸੋਗ ਦੀ ਲਹਿਰ ਹੈ ,ਤੇ ਰਾਜਿੰਦਰ ਸਿੰਘ ਦੇ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ |ਲੋਕ ਰਾਜਿੰਦਰ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਪ੍ਰਮਾਤਮਾ ਦੇ ਭਾਣੇ ਅੰਦਰ ਚੱਲ ਕੇ ਦੁੱਖ ਵੰਡਾਂ ਰਹੇ ਹਨ |

Scroll to Top