12 ਦਸੰਬਰ 2024: ਰਾਜਸਥਾਨ ਦੇ (Rajasthan’s Dausa) ਦੌਸਾ ਜ਼ਿਲ੍ਹੇ ‘ਚ ਬੋਰਵੈੱਲ(borewell) ‘ਚ ਡਿੱਗੇ ਪੰਜ ਸਾਲਾ ਆਰੀਅਨ (Five-year-old Aryan) ਨੂੰ ਕਰੀਬ 56 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਪਹਿਲੀ ਪਾਈਲਿੰਗ ਮਸ਼ੀਨ ਟੁੱਟਣ ਤੋਂ ਬਾਅਦ, ਐਨਡੀਆਰਐਫ (NDRF) ਦੀ ਟੀਮ ਨੇ ਦੂਜੀ ਮਸ਼ੀਨ ਨਾਲ ਬੋਰਵੈੱਲ ਨੇੜੇ ਇੱਕ ਟੋਆ ਪੁੱਟਿਆ। ਆਰੀਅਨ ਨੂੰ ਕਰੀਬ 150 ਫੁੱਟ ਡੂੰਘੇ ਬੋਰਵੈੱਲ ਤੋਂ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ (doctors) ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੋਮਵਾਰ ਦੁਪਹਿਰ ਨੂੰ ਦੌਸਾ ਜ਼ਿਲੇ ਦੇ ਕਲੀਖੜ ਪਿੰਡ ‘ਚ ਬਚਾਅ ਮੁਹਿੰਮ ਚੱਲ ਰਹੀ ਸੀ। 6 ਦੇਸੀ ਜੁਗਾੜ ਅਸਫ਼ਲ ਆਰੀਅਨ ਸੋਮਵਾਰ ਦੁਪਹਿਰ ਕਰੀਬ 3 ਵਜੇ ਆਪਣੀ ਮਾਂ ਦੇ ਸਾਹਮਣੇ ਬੋਰਵੈੱਲ ‘ਚ ਡਿੱਗ ਗਿਆ ਸੀ। ਹਾਦਸਾ ਘਰ ਤੋਂ ਕਰੀਬ 100 ਫੁੱਟ ਦੂਰ ਵਾਪਰਿਆ।
read more: Rajasthan: ਨਰੇਸ਼ ਮੀਨਾ ਦੀ ਗ੍ਰਿਫਤਾਰੀ ਤੋਂ ਬਾਅਦ ਭੜਕੀ ਹਿੰ.ਸਾ, ਪ੍ਰਦਰਸ਼ਨਕਾਰੀ ਨੇ ਵਾਹਨਾਂ ਨੂੰ ਲਾਈ ਅੱ.ਗ
ਸੋਮਵਾਰ ਰਾਤ 2 ਵਜੇ ਤੋਂ ਬਾਅਦ ਬੱਚੇ ਦੀ ਕੋਈ ਹਿਲਜੁਲ ਨਜ਼ਰ ਨਹੀਂ ਆਈ। ਡਾਕਟਰੀ ਟੀਮ ਵੱਲੋਂ ਲਗਾਤਾਰ ਆਕਸੀਜਨ ਦਿੱਤੀ ਜਾ ਰਹੀ ਸੀ। ਕਲੈਕਟਰ ਦੇਵੇਂਦਰ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਸਿਵਲ ਡਿਫੈਂਸ ਅਤੇ ਬੋਰਵੈੱਲ ਨਾਲ ਸਬੰਧਤ ਸਥਾਨਕ ਤਕਨਾਲੋਜੀ ਦੇ ਮਾਹਿਰਾਂ ਦੀ ਟੀਮ ਨੇ ਆਪਣੇ ਯਤਨ ਜਾਰੀ ਰੱਖੇ। ਬੋਰਵੈੱਲ ਦੇ ਕੋਲ ਪਾਈਲਿੰਗ ਮਸ਼ੀਨ ਨਾਲ ਕਰੀਬ 125 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਪਰ ਬਾਅਦ ਵਿੱਚ ਮਸ਼ੀਨ ਟੁੱਟ ਗਈ ਅਤੇ ਬਚਾਅ ਕਾਰਜ ਤਿੰਨ-ਚਾਰ ਘੰਟਿਆਂ ਤੱਕ ਰੁਕਿਆ ਰਿਹਾ।