ਰਾਜਸਥਾਨ ਦੇ ਮੁੱਖ ਮੰਤਰੀ ਨੇ ਸਰਹਿੰਦ ਫੀਡਰ ਨੂੰ ਲੈ ਕੇ ਸੀਐੱਮ ਮਾਨ ਨਾਲ ਕੀਤੀ ਗੱਲਬਾਤ

Sirhind Feeder Canal

ਚੰਡੀਗੜ੍ਹ 20 ਮਈ 2022: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਰਹਿੰਦ ਫੀਡਰ (ਨਹਿਰ) (Sirhind Feeder Canal) ਦੀ ਮੁਰੰਮਤ ਦਾ ਕੰਮ ਜਲਦ ਪੂਰਾ ਕਰਵਾਉਣ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਸੀ ਐੱਮ ਮਾਨ ਨੇ ਅਸ਼ੋਕ ਗਹਿਲੋਤ ਨੂੰ ਕੰਮ ਜਲਦ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ ਹੈ ।

ਇਸ ਸੰਬੰਧੀ ਗਹਿਲੋਤ ਨੇ ਟਵੀਟ ਕਰਦਿਆਂ ਲਿਖਿਆ ਕਿ ,”ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ‘ਚ ਨੁਕਸਾਨੇ ਸਰਹਿੰਦ ਫੀਡਰ ਦੇ ਮੁਰੰਮਤ ਕੰਮ ਨੂੰ ਜਲਦ ਪੂਰਾ ਕਰਵਾਉਣ ਲਈ ਫ਼ੋਨ ‘ਤੇ ਗੱਲ ਕੀਤੀ ਗਈ ਹੈ । ਉਨ੍ਹਾਂ ਨੂੰ ਇਸ ਨੁਕਸਾਨੇ ਹਿੱਸੇ ਕਾਰਨ ਰਾਜਸਥਾਨ ‘ਚ ਆ ਰਹੀਆਂ ਪਰੇਸ਼ਾਨੀਆਂ ਤੋਂ ਜਾਣੂੰ ਕਰਵਾਇਆ। ਸੀ ਐੱਮ ਮਾਨ ਤੋਂ ਮੁਰੰਮਤ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਲਈ ਅਪੀਲ ਕੀਤੀ ਹੈ |

ਇਸਦੇ ਚੱਲਦੇ ਸੀ ਐੱਮ ਅਸ਼ੋਕ ਗਹਿਲੋਤ ਨੇ ਦੱਸਿਆ ਕਿ ਸਰਹਿੰਦ ਫੀਡਰ (Sirhind Feeder Canal) ਅਤੇ ਇੰਦਰਾ ਗਾਂਧੀ ਫੀਡਰ (ਨਹਿਰ) ਦਰਮਿਆਨ ਦੀ ਸਾਂਝੀ ਪੱਟੀ ਇਕ ਅਪ੍ਰੈਲ ਨੂੰ ਨੁਕਸਾਨੀ ਗਈ ਸੀ ਜਿਸਦੇ ਚੱਲਦੇ ਪਾਣੀ ਦੀ ਸਪਲਾਈ ਕਾਫੀ ਪ੍ਰਭਾਵਿਤ ਹੋਈ ਹੈ। ਪੈ ਰਹੀ ਅੱਤ ਦੀ ਗਰਮੀ ‘ਚ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਇਸ ਕੰਮ ਨੂੰ ਜਲਦ ਪੂਰਾ ਕਰਵਾਇਆ ਜਾਵੇ, ਕਿਉਂਕਿ ਇਸ ਨਾਲ ਰਾਜਸਥਾਨ ਦੇ 10 ਜ਼ਿਲ੍ਹਿਆਂ ਦੇ ਕਰੀਬ ਪੌਨੇ 2 ਕਰੋੜ ਲੋਕਾਂ ਨੂੰ ਪੀਣ ਵਾਲਾ ਪਾਣੀ ਉਪਲੱਬਧ ਕਰਵਾਇਆ ਜਾਂਦਾ ਹੈ।

ਇੰਦਰਾ ਗਾਂਧੀ ਨਹਿਰ ਪ੍ਰਾਜੈਕਟ ‘ਚ 60 ਦਿਨਾਂ ਦੀ ਨਹਿਰਬੰਦੀ ਤੋਂ ਬਾਅਦ 21 ਮਈ ਤੋਂ ਪਾਣੀ ਸ਼ੁਰੂ ਕਰਨਾ ਸੀ ਪਰ ਇਸ ਨੁਕਸਾਨ ਕਾਰਨ ਇਹ ਸ਼ੁਰੂ ਨਹੀਂ ਹੋ ਸਕਿਆ ਹੈ। ਮੁੱਖ ਮੰਤਰੀ ਅਨੁਸਾਰ ਮਾਨ ਨੇ ਭਰੋਸਾ ਜਤਾਇਆ ਹੈ ਕਿ ਸਰਹਿੰਦ ਫੀਡਰ ਦੀ ਮੁਰੰਮਤ ਦਾ ਕੰਮ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।