ਰਾਜਾ ਵੜਿੰਗ

ਰਾਜਾ ਵੜਿੰਗ ਵੱਲੋਂ ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਬੁਰਜ ਹੱਕ ‘ਚ ਚੋਣ ਪ੍ਰਚਾਰ

ਤਰਨਤਾਰਨ, 28 ਅਕਤੂਬਰ 2025: ਕਾਂਗਰਸ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਆਪਣੀ ਚੋਣ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਹਲਕੇ ‘ਚ ਰਹਿ ਰਹੇ ਹਨ ਅਤੇ ਪਬਲਿਕ ਜਨ ਸਭਾਵਾਂ ਕਰ ਰਹੇ ਹਨ | ਕਾਂਗਰਸ ਆਗੂ ਆਪਣੇ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਲਈ ਸਮਰਥਨ ਜੁਟਾਉਣ ਵਾਸਤੇ ਵਰਕਰਾਂ ਅਤੇ ਆਗੂਆਂ ਤੱਕ ਪਹੁੰਚ ਕਰ ਰਹੇ ਹਨ।

ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ‘ਚ ਸੱਤਾਧਿਰ ਦੀ ਆਲੋਚਨਾ ਕੀਤੀ ਹੈ | ਉਨ੍ਹਾਂ ਨੇ ਲੋਕਾਂ ਨੂੰ ਸੱਤਾਧਾਰੀ ਪਾਰਟੀ ਤੋਂ ਉਨ੍ਹਾਂ ਦੇ ਟੁੱਟੇ ਹੋਏ ਵਾਅਦਿਆਂ ਬਾਰੇ ਪੁੱਛਣ ਦੀ ਅਪੀਲ ਕੀਤੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਇਨ੍ਹਾਂ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ ਅਤੇ ਚੰਗਾ ਹੋਵੇਗਾ ਕਿ ਇਨ੍ਹਾਂ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਪ੍ਰਤੀ ਜਵਾਬਦੇਹ ਬਣਾਇਆ ਜਾਵੇ।

ਉਨ੍ਹਾਂ ਨੇ ਕਿਹਾ ਕਿ ਜਦੋਂ ਤੁਹਾਡੀਆਂ ਵੋਟਾਂ ਲਈ ਤੁਹਾਡੇ ਕੋਲ ਆਉਂਦੇ ਹਨ, ਤਾਂ ਪਹਿਲਾਂ ਇਨ੍ਹਾਂ ਤੋਂ ਪੁੱਛੋ ਕਿ ਇਨ੍ਹਾਂ ਨੇ ਇੰਨੇ ਸਾਲਾਂ ‘ਚ ਕੀ ਕੰਮ ਕੀਤੇ ਹਨ | ਉਨ੍ਹਾਂ ਨੇ ‘ਆਪ’ ਪਹਿਲਾਂ ਹੀ ਪੰਜਾਬ ‘ਚ ਲਗਭੱਗ ਚਾਰ ਸਾਲਾਂ ਤੋਂ ਸੱਤਾ ‘ਚ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਝੂਠ ਦ ਸਹਾਰਾ ਲੈਂਦੀ ਹੈ |

ਸੂਬਾ ਕਾਂਗਰਸ ਪ੍ਰਧਾਨ ਵੜਿੰਗ ਨੇ ‘ਆਪ’ ਲੀਡਰਸ਼ਿਪ ਨੂੰ ਪੰਜਾਬ ਦੀ ਹਰ ਔਰਤ ਨੂੰ 1100 ਰੁਪਏ ਦੇਣ, ਨਸ਼ਿਆਂ ਅਤੇ ਅਪਰਾਧਾਂ ਨੂੰ ਖਤਮ ਕਰਨ ਅਤੇ ਸੂਬੇ ‘ਚ ਸਿਹਤ ਸੰਭਾਲ ਤੇ ਸਿੱਖਿਆ ਨੂੰ ਬਿਹਤਰ ਬਣਾਉਣ ਦੇ ਵਾਅਦੇ ਬਾਰੇ ਯਾਦ ਦਿਵਾਇਆ।

ਉਨ੍ਹਾਂ ਨੇ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਅਤੇ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ‘ਚ ਖਾਲੀ ਪਈਆਂ ਅਸਾਮੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੇ ਵਾਅਦਿਆਂ ਦੇ ਉਲਟ, ਉਹ ਨਸ਼ਿਆਂ ਕਾਰਨ ਜ਼ਿਆਦਾ ਮੌਤਾਂ, ਅਪਰਾਧਿਕ ਅਤੇ ਗੈਂਗਸਟਰ ਵੱਲੋਂ ਹਿੰਸਾ ‘ਚ ਵਾਧਾ ਅਤੇ ਇੱਕ ਬੇਹਾਲ ਸਿਹਤ ਅਤੇ ਸਿੱਖਿਆ ਪ੍ਰਣਾਲੀ ਹਨ। ਕਾਂਗਰਸ ਪ੍ਰਧਾਨ ਵੜਿੰਗ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਕਰਨਬੀਰ ਸਿੰਘ ਬੁਰਜ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ |

Read More: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ PM ਮੋਦੀ ਨੂੰ ਲਿਖੀ ਚਿੱਠੀ, ਰਾਹਤ ਪੈਕੇਜ ‘ਤੇ ਨਾਰਾਜ਼ਗੀ

Scroll to Top