ਪਟਿਆਲਾ, 28 ਜਨਵਰੀ 2026: ਦੁਨੀਆਂ ਦੀ ਮਸ਼ਹੂਰ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਅੱਜ ਪਟਿਆਲਾ ਵਿਖੇ ਰਾਜ ਪਾਵਰ ਸੋਲੂਸ਼ਨਜ਼ ਵਲੋਂ ਪਟਿਆਲਾ ਸਥਿਤ ਬਹਾਦਰਗੜ੍ਹ ਵਿਖੇ ਆਪਣੇ ਸ਼ੋਅਰੂਮ ‘ਚ ਮਹਿੰਦਰਾ ਦੀਆਂ ਨਵੀਂ ਪੀੜ੍ਹੀ ਦੀਆਂ ਗੱਡੀਆਂ ਐਕਸ.ਯੂ.ਵੀ. 7.ਐਕਸ.ਓ. ਅਤੇ ਐਕਸ.ਈ.ਵੀ. 9.ਐੱਸ. ਦੀ ਸ਼ਾਨਦਾਰ ਲਾਂਚਿੰਗ ਕੀਤੀ ਹੈ।
ਇਸ ਸਮਾਗਮ ‘ਚ ਡਾ. ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ। ਇਸ ਸਮਾਗਮ ਦੀ ਅਗਵਾਈ ਮਹਿੰਦਰਾ ਰਾਜ ਪਾਵਰ ਸੋਲੂਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਜਸਕਰਨ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਮੀਡੀਆ ਪ੍ਰਤੀਨਿਧੀਆਂ, ਆਟੋਮੋਬਾਇਲ ਖੇਤਰ ਨਾਲ ਸੰਬੰਧਿਤ ਆਗੂਆਂ ਅਤੇ ਗੱਡੀਆਂ ਦੇ ਸ਼ੌਕੀਨਾਂ ਦੀ ਵੱਡੀ ਹਾਜ਼ਰੀ ਰਹੀ।
ਇਸ ਮੌਕੇ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਵਲੋਂ ਜ਼ੋਨਲ ਹੈੱਡ (ਸੇਲਜ਼) ਸਨਮੁਖ ਖੇਰਾ ਅਤੇ ਜ਼ੋਨਲ ਹੈੱਡ (ਸੇਲਜ਼) ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਸਮਾਗਮ ਦੌਰਾਨ ਮਹਿੰਦਰਾ ਐਕਸ.ਯੂ.ਵੀ. 7.ਐਕਸ.ਓ. ਦੀਆਂ ਆਧੁਨਿਕ ਖੂਬੀਆਂ ‘ਤੇ ਚਾਨਣ ਪਾਉਂਦਿਆਂ ਸਨਮੁਖ ਖੈਰਾ ਨੇ ਦੱਸਿਆ ਕਿ ਇਨ੍ਹਾਂ ਗੱਡੀ ‘ਚ ਵਾਲਾ ਡਿਜੀਟਲ ਕਾਕਪਿਟ, ਆਧੁਨਿਕ ਇੰਫੋਟੇਨਮੈਂਟ ਪ੍ਰਣਾਲੀ, ਮੋਬਾਈਲ ਕਨੈਕਟਿਵਟੀ, ਅਲੈਕਸਾ ਅਤੇ ਚੈਟਜੀਪੀਟੀ ਵਰਗੀ ਨਵੀਂ ਤਕਨਾਲੋਜੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਪੱਖੋਂ 7 ਏਅਰ ਬੈਗ, ਇਲੈੱਕਟਰਾਨਿਕ ‘ਸਟੇਬਿਲਿਟੀ ਪ੍ਰਣਾਲੀ, ਟਾਇਰ ਪ੍ਰੈਸ਼ਰ ਮਾਨੀਟਰਿੰਗ ਅਤੇ ਡਰਾਈਵਰ ਸਹਾਇਕ ਤਕਨਾਲੋਜੀ ਵਰਗੇ ਉੱਚ ਪੱਧਰੀ ਪ੍ਰਬੰਧ ਦਿੱਤੇ ਗਏ ਹਨ।
ਇਹ ਗੱਡੀ 6 ਅਤੇ 7 ਸੀਟਰ ਵਿਕਲਪਾਂ ‘ਚ ਪੈਟਰੋਲ ਅਤੇ ਡੀਜ਼ਲ ਦੋਵੇਂ ਰੂਪਾਂ ‘ਚ ਉਪਲਬਧ ਹੋਵੇਗੀ। ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਇਹ ਗੱਡੀਆਂ ਅੱਜ ਦੇ ਸਮੇਂ ਦੀਆਂ ਪਰਿਵਾਰਕ ਲੋੜਾਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਟੀਮ ਨੂੰ ਸਫਲ ਲਾਂਚ ਲਈ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਪਹਿਲ ਨਾਲ ਮਹਿੰਦਰਾ ਰਾਜ ਪਾਵਰ ਸੈਲੂਸ਼ਨਜ਼ ਨੇ ਪਟਿਆਲਾ ਖੇਤਰ ‘ਚ ਆਪਣੀ ਪਹਿਚਾਣ ਹੋਰ ਮਜਬੂਤ ਕੀਤੀ ਹੈ ਅਤੇ ਆਧੁਨਿਕ ਮੋਬਿਲਿਟੀ ਹੱਲ ਲੋਕਾਂ ਤੱਕ ਪਹੁੰਚਾਉਣ ਵੱਲ ਇਕ ਹੋਰ ਕਦਮ ਅੱਗੇ ਵਧਾਇਆ ਹੈ। ਇਸ ਮੌਕੇ ਬੋਲਦਿਆਂ ਜਸਕਰਨ ਸਿੰਘ ਨੇ ਕਿਹਾ ਕਿ ਐਕਸ.ਯੂ.ਵੀ. 7.ਐਕਸ.ਓ. ਅਤੇ ਐਕਸ.ਈ.ਵੀ. 9.ਐੱਸ. ਦੀ ਲਾਂਚਿੰਗ ਨਾਲ ਮਹਿੰਦਰਾ ਵੱਲੋਂ ਗਾਹਕਾਂ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਤਕਨਾਲੋਜੀ ਨਾਲ ਭਰਪੂਰ ਵਾਹਨ ਪ੍ਰਦਾਨ ਕਰਨ ਦੀ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ।
Read More: ਕੰਟਰੈਕਚੂਅਲ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਦਾ ਛੇਤੀ ਹੱਲ ਕਰਾਂਗੇ: ਲਾਲਜੀਤ ਸਿੰਘ ਭੁੱਲਰ




