Jhooth Bolana

ਰਾਜ ਮਾਵਾਰ ਦਾ ਨਵਾਂ ਗਾਣਾ “ਝੂਠ ਬੋਲਣਾ” ਹੋਇਆ ਰਿਲੀਜ਼

ਚੰਡੀਗੜ੍ਹ, 27 ਮਈ 2025: ਆਪਣੀ ਜਜ਼ਬਾਤੀ ਆਵਾਜ਼ ਲਈ ਜਾਣੇ ਜਾਂਦੇ ਰਾਜ ਮਾਵਾਰ ਇੱਕ ਵਾਰ ਫਿਰ ਆਪਣੇ ਨਵੇਂ ਰੋਮਾਂਟਿਕ ਟਰੈਕ “ਝੂਠ ਬੋਲਣਾ” ਨਾਲ ਵਾਪਸ ਆਏ ਹਨ। ਇਹ ਗੀਤ ਟੁੱਟੇ ਹੋਏ ਭਰੋਸੇ ਅਤੇ ਅਧੂਰੇ ਪਿਆਰ ਦੀ ਇੱਕ ਦਰਦਨਾਕ ਕਹਾਣੀ ਦੱਸਦਾ ਹੈ, ਜੋ ਸੁਣਨ ਵਾਲੇ ਨੂੰ ਯਾਦਾਂ ਅਤੇ ਵਿਛੋੜੇ ਦੇ ਸਫ਼ਰ ‘ਚੋਂ ਲੰਘਾਉਂਦਾ ਹੈ।

ਗਾਇਕ ਰਾਜ ਵੱਲੋਂ ਭਾਵਨਾਤਮਕ ਅੰਦਾਜ਼ ‘ਚ ਗਾਇਆ ਇਹ ਗੀਤ ਇੱਕ ਅਜਿਹੇ ਵਿਅਕਤੀ ਦੇ ਦਰਦ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ ਜੋ ਧੋਖਾ ਖਾਣ ਤੋਂ ਬਾਅਦ ਸਦਮੇ ‘ਚ ਹੈ। ਇਸ ਗਾਣੇ ਦਾ ਸੰਗੀਤ ਵੀਡੀਓ ਵੀ ਬਹੁਤ ਹੀ ਫਿਲਮੀ ਅਤੇ ਭਾਵੁਕ ਹੈ, ਜਿਸ ‘ਚ ਫਿਜ਼ਾ ਚੌਧਰੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਇਸ ਕਹਾਣੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਹੈ।

ਰਾਜ ਮਾਵਾਰ ਨੇ ਕਿਹਾ ਕਿ “ਝੂਠ ਬੋਲਣਾ’ ਮੇਰੇ ਦਿਲ ਦੇ ਬਹੁਤ ਨੇੜੇ ਹੈ”, “ਇਹ ਉਸ ਚੁੱਪ ਦਰਦ ਬਾਰੇ ਗੱਲ ਕਰਦਾ ਹੈ ਜੋ ਬਹੁਤ ਸਾਰੇ ਲੋਕ ਪਿਆਰ ‘ਚ ਧੋਖਾ ਖਾਣ ਤੋਂ ਬਾਅਦ ਮਹਿਸੂਸ ਕਰਦੇ ਹਨ। ਮੈਂ ਹਰ ਸ਼ਬਦ ਅਤੇ ਹਰ ਸੁਰ ‘ਚ ਆਪਣਾ ਦਿਲ ਪਾਇਆ ਹੈ। ਜੇਕਰ ਇਹ ਗੀਤ ਇੱਕ ਵੀ ਵਿਅਕਤੀ ਨੂੰ ਦਿਲਾਸਾ ਜਾਂ ਉਤਸ਼ਾਹ ਦੇ ਸਕਦਾ ਹੈ, ਤਾਂ ਮੈਨੂੰ ਲੱਗੇਗਾ ਕਿ ਮੈਂ ਇਸ ਕਹਾਣੀ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਹੈ।”

Read More: ਬਿੱਗ ਬੌਸ ਫੇਮ ਸ਼ਿਲਪਾ ਸ਼ਿਰੋਡਕਰ ਹੋਈ ਕੋਰੋਨਾ ਵਾਇਰਸ ਦਾ ਸ਼ਿਕਾਰ

Scroll to Top