ਚੰਡੀਗੜ੍ਹ 18 ਅਗਸਤ 2025 : ਸਾਡੇ ਗੁਰੂ ਸਾਹਿਬਾਨ ਦੇ ਮਾਨਵਵਾਦੀ ਸਿਧਾਂਤਾਂ ਅਤੇ ਉਨ੍ਹਾਂ ਦੁਆਰਾ ਦਰਸਾਏ ਮਾਰਗ ‘ਤੇ ਚੱਲਣਾ ਇੱਕ ਬਹੁਤ ਵੱਡਾ ਸੁਭਾਗ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੀਸੀਐਸ ਪ੍ਰੀਖਿਆ ਦੇ ਚਾਹਵਾਨਾਂ ਨੂੰ ਮੁਫ਼ਤ ਸਿੱਖਿਆ ਅਤੇ ਕੋਚਿੰਗ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਉਨ੍ਹਾਂ ਨੇ ਚੰਡੀਗੜ੍ਹ (chandigarh) ਵਿੱਚ ਰਾਜ ਮਲਹੋਤਰਾ ਦੁਆਰਾ ਚਲਾਏ ਜਾ ਰਹੇ ‘ਆਈਏਐਸ ਸਟੱਡੀ ਗਰੁੱਪ’ ਨਾਲ ਸੰਪਰਕ ਕੀਤਾ ਅਤੇ ਰਾਜ ਮਲਹੋਤਰਾ ਨੂੰ ਇਸ ਨੇਕ ਕਾਰਜ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸ. ਸੰਧਵਾਂ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਪੀਸੀਐਸ (ਕਾਰਜਕਾਰੀ) ਮੁੱਢਲੀ ਪ੍ਰੀਖਿਆ- 2025 (ਜਨਰਲ ਸਟੱਡੀਜ਼ ਅਤੇ ਸੀਐਸਏਟੀ) ਦੀ ਤਿਆਰੀ ਲਈ ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਮੁਫ਼ਤ ਕੋਚਿੰਗ ਪ੍ਰਦਾਨ ਕਰਨਗੇ। ਕੋਰਸ ਦੀ ਮਿਆਦ 45 ਦਿਨ ਹੋਵੇਗੀ ਅਤੇ ਸੰਸਥਾ ਆਪਣੇ ਨਤੀਜਾ-ਮੁਖੀ ਪਹੁੰਚ ਲਈ ਜਾਣੀ ਜਾਂਦੀ ਹੈ।
ਸਪੀਕਰ ਨੇ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਮੁਫ਼ਤ ਕੋਚਿੰਗ (free coaching) ਲਈ ਸਿੱਧੇ ਰਾਜ ਮਲਹੋਤਰਾ ਆਈਏਐਸ ਸਟੱਡੀ ਗਰੁੱਪ, ਚੰਡੀਗੜ੍ਹ ਨਾਲ ਸੰਪਰਕ ਕਰ ਸਕਦੇ ਹਨ। ਰਜਿਸਟ੍ਰੇਸ਼ਨ ਲਈ, ਵਿਦਿਆਰਥੀ 9814711661 ‘ਤੇ ਵਟਸਐਪ ਸੁਨੇਹਾ – ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਭੇਜ ਸਕਦੇ ਹਨ। ਆਓ, ਇਸ ਮਹਾਨ ਪਹਿਲਕਦਮੀ ਦਾ ਹਿੱਸਾ ਬਣੋ ਅਤੇ ਆਪਣੀ ਕਿਸਮਤ ਬਦਲੋ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਇੱਕ ਮੌਕਾ ਨਹੀਂ ਹੈ ਸਗੋਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਤਰਾ ਦੀ ਸ਼ੁਰੂਆਤ ਹੈ। ਇਸ ਪਹਿਲਕਦਮੀ ਤਹਿਤ, ਪੰਜਾਬ ਦੇ ਨੌਜਵਾਨਾਂ ਦੀ ਸਖ਼ਤ ਮਿਹਨਤ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਅਤੇ ਸਫਲਤਾ ਦੇ ਨਵੇਂ ਰਿਕਾਰਡ ਸਥਾਪਤ ਹੋਣਗੇ।
ਸਪੀਕਰ ਨੇ ਕਿਹਾ ਕਿ ਇਹ ਕਦਮ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਤਰੱਕੀ ਲਈ ਇੱਕ ਇਨਕਲਾਬੀ ਪਹਿਲਕਦਮੀ ਸਾਬਤ ਹੋਵੇਗਾ। ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਅਤੇ ਕੋਚਿੰਗ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਇਸ ਪਹਿਲਕਦਮੀ ਲਈ ਰਜਿਸਟਰ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ।