June 30, 2024 9:19 pm
Raj Kumar Verka

ਰਾਜ ਕੁਮਾਰ ਵੇਰਕਾ ਨੇ ਭਾਜਪਾ ਨੂੰ ਕਿਹਾ ਅਲਵਿਦਾ, ਮੁੜ ਕਾਂਗਰਸ ‘ਚ ਹੋਣਗੇ ਸ਼ਾਮਲ

ਚੰਡੀਗੜ੍ਹ, 13 ਅਕਤੂਬਰ 2023: ਰਾਜ ਕੁਮਾਰ ਵੇਰਕਾ (Raj Kumar Verka) ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ | ਰਾਜ ਕੁਮਾਰ ਵੇਰਕਾ ਮੁੜ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਣਗੇ | ਜਿਕਰਯੋਗ ਹੈ ਕਿ ਵੇਰਕਾ ਪਿਛਲੇ ਸਾਲ ਹੀ ਭਾਜਪਾ ਵਿਚ ਸ਼ਾਮਲ ਹੋਏ ਸਨ | ਰਾਜ ਕੁਮਾਰ ਵੇਰਕਾ ਚਰਨਜੀਤ ਚੰਨੀ ਦੀ ਸਰਕਾਰ ਵੇਲੇ ਕੈਬਿਨਟ ਮੰਤਰੀ ਰਹਿ ਚੁੱਕੇ ਹਨ |