July 1, 2024 2:05 am
Dhillwan Khurd

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਨੌਜਵਾਨ ਨੂੰ ਪਿਆ ਭਾਰੀ, ਗੋਲੀ ਮਾਰ ਕੇ ਕੀਤਾ ਕਤਲ

ਚੰਡੀਗੜ੍ਹ, 04 ਅਗਸਤ 2023: ਫਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ (Dhillwan Khurd) ‘ਚ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨਾ ਇਕ ਨੌਜਵਾਨ ਲਈ ਭਾਰੀ ਪੈ ਗਿਆ । ਪਿੰਡ ਵਿੱਚ ਬਣਾਈ ਗਈ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ।ਨੌਜਵਾਨ ਨੇ ਪਿੰਡ ਵਿੱਚ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ।

ਪਿੰਡ ਵਾਸੀਆਂ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਪਹਿਲਾਂ ਵੀ ਅਸਲਾ ਐਕਟ ਤਹਿਤ ਜੇਲ੍ਹ ਵਿੱਚ ਬੰਦ ਸੀ, ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਉਨ੍ਹਾਂ ਦੱਸਿਆ ਕਿ ਇਹ ਪਹਿਲਾਂ ਵੀ ਪਿੰਡ ਵਿੱਚ ਲੋਕਾਂ ਨੂੰ ਧਮਕੀਆਂ ਦਿੰਦੇ ਸਨ ਅਤੇ ਕਈ ਵਾਰ ਫਾਇਰਿੰਗ ਵੀ ਕੀਤੀ |ਮ੍ਰਿਤਕ ਦੀ ਪਛਾਣ ਹਰਭਗਵਾਨ ਸਿੰਘ (ਉਮਰ 40 ਸਾਲ) ਵਜੋਂ ਦੱਸੀ ਜਾ ਰਹੀ ਹੈ, ਜੋ ਬਿਜਲੀ ਮੁਰੰਮਤ ਦਾ ਕੰਮ ਕਰਦਾ ਸੀ। ਗੋਲੀ ਮਾਰਨ ਵਾਲਾ ਕੋਪਾ ਨਾਂ ਦਾ ਵਿਅਕਤੀ ਫ਼ਰਾਰ ਹੈ | ਪਿੰਡ ਵਾਸੀ ਨਸ਼ੇ ਦੇ ਖ਼ਿਲਾਫ਼ ਇਕੱਠੇ ਹੋਏ ਸਨ | ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |