ਚੰਡੀਗੜ੍ਹ, 14 ਮਈ, 2025: ਮੌਸਮ ਵਿਭਾਗ (IMD) ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਬੁੱਧਵਾਰ ਨੂੰ ਬੰਗਾਲ ਦੀ ਖਾੜੀ ‘ਚ ਪਹੁੰਚ ਗਿਆ। ਇਹ ਮਾਨਸੂਨ 27 ਮਈ ਨੂੰ ਕੇਰਲ ਨਾਲ ਟਕਰਾਏਗਾ | ਮੌਸਮ ਵਿਭਾਗ ਦੇ ਮੁਤਾਬਕ ਬਿਹਾਰ ਅਤੇ ਛੱਤੀਸਗੜ੍ਹ ਸਮੇਤ 14 ਸੂਬਿਆਂ ‘ਚ ਗਰਜ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ‘ਚ ਯੂਪੀ, ਮਹਾਂਰਾਸਟਰ, ਨਾਗਾਲੈਂਡ, ਮਿਜ਼ਰੋਮ, ਅਸਾਮ, ਮੇਘਾਲਿਆ, ਗੁਜਰਾਤ, ਤੇਲੰਗਾਨਾ, ਗੋਆ,ਛੱਤੀਸਗੜ੍ਹ ਆਦਿ ਸ਼ਾਮਲ ਹਨ |
ਗੁਜਰਾਤ ਅਤੇ ਅਸਾਮ ਸਮੇਤ 9 ਸੂਬਿਆਂ ‘ਚ ਵੀ ਭਾਰੀ ਮੀਂਹ ਦੀ ਚੇਤਾਵਨੀ (Rain Alert) ਹੈ। ਇਸ ਦੇ ਨਾਲ ਹੀ ਝਾਰਖੰਡ ਅਤੇ ਉੱਤਰ ਪ੍ਰਦੇਸ਼ ‘ਚ ਇੱਕ ਵਾਰ ਫਿਰ ਗਰਮੀ ਵਧ ਸਕਦੀ ਹੈ ਅਤੇ ਇੱਥੇ ਨਮੀ ਦੀ ਸੰਭਾਵਨਾ ਹੈ। ਮੌਸਮ ਵਿਭਾਗ (weather department) ਨੇ 17 ਮਈ ਨੂੰ ਪੰਜਾਬ ਦੇ ਕੁਝ ਹਿੱਸਿਆਂ ‘ਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਰਾਜਸਥਾਨ ਦੇ 11 ਜ਼ਿਲ੍ਹਿਆਂ ‘ਚ ਗਰਜ ਅਤੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਦੁਪਹਿਰ ਨੂੰ ਅਲਵਰ, ਭਰਤਪੁਰ, ਜੈਪੁਰ ਸਮੇਤ ਕਈ ਸ਼ਹਿਰਾਂ ‘ਚ ਮੀਂਹ ਪਿਆ। ਇਸ ਦੇ ਨਾਲ ਹੀ, ਬਾੜਮੇਰ, ਜੈਸਲਮੇਰ ‘ਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ।
ਮਾਨਸੂਨ ਮੰਗਲਵਾਰ ਨੂੰ ਨਿਕੋਬਾਰ ਟਾਪੂਆਂ ‘ਤੇ ਪਹੁੰਚ ਗਿਆ ਸੀ। ਹਰ ਸਾਲ 22 ਮਈ ਦੇ ਆਸਪਾਸ ਅੰਡੇਮਾਨ ‘ਚ ਦਾਖਲ ਹੋਣ ਵਾਲਾ ਮਾਨਸੂਨ ਇਸ ਸਾਲ ਨੌਂ ਦਿਨ ਪਹਿਲਾਂ ਹੀ ਆ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅੰਡੇਮਾਨ ਸਾਗਰ ਉੱਤੇ ਚੱਕਰਵਾਤ ਵਰਗੇ ਹਾਲਾਤ ਬਣ ਰਹੇ ਹਨ। ਇਸ ਨਾਲ 16 ਤੋਂ 22 ਮਈ ਦੇ ਵਿਚਕਾਰ ਇੱਕ ਘੱਟ ਦਬਾਅ ਵਾਲਾ ਖੇਤਰ ਬਣ ਸਕਦਾ ਹੈ, ਜੋ 23 ਤੋਂ 28 ਮਈ ਦੇ ਵਿਚਕਾਰ ਚੱਕਰਵਾਤ ‘ਸ਼ਕਤੀ’ ਦਾ ਰੂਪ ਲੈ ਸਕਦਾ ਹੈ।
ਜੇਕਰ ਇਹ ਚੱਕਰਵਾਤ ‘ਚ ਬਦਲ ਜਾਂਦਾ ਹੈ, ਤਾਂ ਇਹ 24 ਤੋਂ 26 ਮਈ ਦੇ ਵਿਚਕਾਰ ਉੜੀਸਾ, ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟਵਰਤੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਨੇ 14 ਮਈ ਨੂੰ ਰਾਜਸਥਾਨ ਦੇ 11 ਜ਼ਿਲ੍ਹਿਆਂ ‘ਚ ਗਰਜ ਅਤੇ ਮੀਂਹ
Read More: Punjab Weather: ਪੰਜਾਬ ‘ਚ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ