trains

ਰੇਲਵੇ ਨੇ ਜੰਮੂ ਤੋਂ ਪੰਜਾਬ ਜਾਣ ਵਾਲੀਆਂ 65 ਟਰੇਨਾਂ ਨੂੰ ਕੀਤੀਆਂ ਰੱਦ, ਜਾਣੋ ਵੇਰਵਾ

18 ਜਨਵਰੀ 2025: ਜੰਮੂ ਅਤੇ (Jammu and Mata Vaishno Devi) ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਲੋਕਾਂ ਲਈ ਵੱਡੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਰੇਲਵੇ (railway) ਨੇ ਜੰਮੂ ਤੋਂ ਪੰਜਾਬ ਜਾਣ ਵਾਲੀਆਂ 65 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।

ਦੱਸ ਦੇਈਏ ਕਿ ਇਹ ਫੈਸਲਾ ਜਲੰਧਰ-ਜੰਮੂ (jalandhar-jaamu) ਵਿਚਕਾਰ ਟ੍ਰੈਕ ਦੀ ਮੁਰੰਮਤ ਕਾਰਨ ਲਿਆ ਗਿਆ ਹੈ। ਇਸ ਦੌਰਾਨ ਕੁੱਲ 90 ਟਰੇਨਾਂ ਪ੍ਰਭਾਵਿਤ ਹੋਣਗੀਆਂ, ਜਿਨ੍ਹਾਂ ‘ਚੋਂ 65 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, 6 ਟਰੇਨਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ ਅਤੇ 19 ਟਰੇਨਾਂ ਨੂੰ ਅਗਲੇ ਕੁਝ ਦਿਨਾਂ ਲਈ ਰੋਕ ਦਿੱਤਾ ਗਿਆ ਹੈ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜੰਮੂ ਤਵੀ ਤੋਂ ਸੀਲਦਾਹ, ਪਟਨਾ ਤੋਂ ਜੰਮੂ ਤਵੀ, ਤਿਰੂਪਤੀ ਤੋਂ ਜੰਮੂ ਤਵੀ, ਜੰਮੂ ਤਵੀ-ਅਜਮੇਰ, ਹਜ਼ੂਰ ਸਾਹਿਬ ਨਾਂਦੇੜ ਤੋਂ ਜੰਮੂ ਤਵੀ, ਇੰਦੌਰ ਤੋਂ ਸ਼ਹੀਦ ਕਪਤਾਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ ਆਦਿ ਸ਼ਾਮਲ ਹਨ।

Read More: ਜੇਕਰ ਤੁਸੀਂ ਅੱਜ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

Scroll to Top