Railway: ਉੱਤਰੀ ਰੇਲਵੇ ਨੇ ਮੌਸਮ ਨੂੰ ਲੈ ਕੇ ਲਿਆ ਫ਼ੈਸਲਾ, 22 ਯਾਤਰੀ ਟਰੇਨਾਂ ਹੋਣਗੀਆਂ ਰੱਦ

28 ਸਤੰਬਰ 2204: ਉੱਤਰੀ ਰੇਲਵੇ ਨੇ ਆਗਾਮੀ ਸਰਦੀਆਂ ਅਤੇ ਧੁੰਦ ਦੇ ਦਿਨਾਂ ਦੌਰਾਨ ਵੱਖ-ਵੱਖ ਰੂਟਾਂ ‘ਤੇ ਲਗਭਗ 22 ਅਪ ਅਤੇ ਡਾਊਨ ਯਾਤਰੀ ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਟਰੇਨਾਂ ਦਸੰਬਰ ਤੋਂ ਫਰਵਰੀ ਤੱਕ 3 ਮਹੀਨਿਆਂ ਲਈ ਪੂਰੀ ਤਰ੍ਹਾਂ ਰੱਦ ਰਹਿਣਗੀਆਂ। ਇਸ ਤੋਂ ਇਲਾਵਾ ਚਾਰ ਯਾਤਰੀ ਟਰੇਨਾਂ ਨੂੰ ਅੰਸ਼ਕ ਤੌਰ ‘ਤੇ ਰੱਦ ਕਰਨ ਅਤੇ 02 ਯਾਤਰੀ ਟਰੇਨਾਂ ਦੇ ਸਫਰਾਂ ਦੀ ਗਿਣਤੀ ਘਟਾਉਣ ਦੀ ਯੋਜਨਾ ਹੈ।

 

ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਸਮੇਂ ਸਿਰ ਸੂਚਿਤ ਕਰਨ ਲਈ ਸਤੰਬਰ ਵਿੱਚ ਹੀ ਰੱਦ ਕੀਤੀਆਂ ਟਰੇਨਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਅੰਮ੍ਰਿਤਸਰ ਅਤੇ ਜੰਮੂ ਤੋਂ ਵੱਖ-ਵੱਖ ਰਾਜਾਂ ਨੂੰ ਜਾਣ ਵਾਲੀਆਂ 7 ਪ੍ਰਮੁੱਖ ਯਾਤਰੀ ਰੇਲਗੱਡੀਆਂ ਵੀ ਸ਼ਾਮਲ ਹਨ। ਇਨ੍ਹਾਂ ਟਰੇਨਾਂ ਦੇ ਰੱਦ ਹੋਣ ਕਾਰਨ ਦਸੰਬਰ ਦੀਆਂ ਛੁੱਟੀਆਂ ਦੌਰਾਨ ਸਫਰ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਟਰੇਨਾਂ ਦੇ ਰੱਦ ਹੋਣ ਕਾਰਨ ਯਾਤਰੀ ਦੂਜੀਆਂ ਟਰੇਨਾਂ ‘ਚ ਟਿਕਟਾਂ ਬੁੱਕ ਕਰਵਾ ਰਹੇ ਹਨ। ਇਸ ਕਾਰਨ ਹੋਰ ਟਰੇਨਾਂ ਦੀ ਉਡੀਕ ਸੂਚੀ ਤੇਜ਼ੀ ਨਾਲ ਵਧ ਰਹੀ ਹੈ।

 

ਇਹ ਟਰੇਨਾਂ ਰੱਦ ਰਹਿਣਗੀਆਂ
ਰੇਲਗੱਡੀ ਦਾ ਨਾਮ/ਟਰੇਨ ਨੰਬਰ/ਕਦੋਂ ਤੱਕ
1) ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਸੁਪਰਫਾਸਟ (12241/12242) 01 ਦਸੰਬਰ ਤੋਂ 28 ਫਰਵਰੀ/02 ਦਸੰਬਰ ਤੋਂ 03 ਮਾਰਚ
2) ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਕਾਲਕਾ ਐਕਸਪ੍ਰੈਸ (14503/14504) 03 ਦਸੰਬਰ ਤੋਂ 28 ਫਰਵਰੀ/04 ਦਸੰਬਰ ਤੋਂ 01 ਮਾਰਚ
3) ਅੰਮ੍ਰਿਤਸਰ-ਨੰਗਲ ਡੈਮ-ਅੰਮ੍ਰਿਤਸਰ ਐਕਸਪ੍ਰੈਸ (14505/14506) 01 ਦਸੰਬਰ ਤੋਂ 28 ਫਰਵਰੀ/02 ਦਸੰਬਰ ਤੋਂ 01 ਮਾਰਚ
4) ਰਿਸ਼ੀਕੇਸ਼-ਜੰਮੂ ਤਵੀ-ਰਿਸ਼ੀਕੇਸ਼ ਐਕਸਪ੍ਰੈਸ (14605/14606) 02 ਦਸੰਬਰ ਤੋਂ 24 ਫਰਵਰੀ / 01 ਦਸੰਬਰ ਤੋਂ 23 ਫਰਵਰੀ
5) ਲਾਲ ਕੁਆਂ-ਅੰਮ੍ਰਿਤਸਰ-ਲਾਲ ਕੁਆਂ ਐਕਸਪ੍ਰੈਸ (14615/14616) 07 ਦਸੰਬਰ ਤੋਂ 22 ਫਰਵਰੀ/ 07 ਦਸੰਬਰ ਤੋਂ 22 ਫਰਵਰੀ
6) ਪੂਰਨੀਆ ਕੋਰਟ-ਅੰਮ੍ਰਿਤਸਰ-ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ (14617/14618) 03 ਦਸੰਬਰ ਤੋਂ 02 ਮਾਰਚ/01 ਦਸੰਬਰ ਤੋਂ 28 ਫਰਵਰੀ
7) ਚੰਡੀਗੜ੍ਹ-ਫ਼ਿਰੋਜ਼ਪੁਰ-ਚੰਡੀਗੜ੍ਹ ਸਤਲੁਜ ਐਕਸਪ੍ਰੈਸ (14629/14630) 02 ਦਸੰਬਰ ਤੋਂ 01 ਮਾਰਚ / 01 ਦਸੰਬਰ ਤੋਂ 28 ਫਰਵਰੀ

Scroll to Top