ਲੁਧਿਆਣਾ, 20 ਮਾਰਚ 2023: ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ।ਅਰੋੜਾ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਮੀਟਿੰਗ ਦੌਰਾਨ ਸ਼ਹਿਰ ਨਾਲ ਸਬੰਧਤ ਵੱਖ-ਵੱਖ ਰੇਲਵੇ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਰੇਲਵੇ ਮੰਤਰੀ ‘ਤੇ ਲੁਧਿਆਣਾ ਰੇਲਵੇ ਸਟੇਸ਼ਨ (Ludhiana Railway Station) ਨੂੰ ਅਪਗ੍ਰੇਡ ਕਰਨ ਦਾ ਮੁੱਦਾ ਪਹਿਲ ਦੇ ਆਧਾਰ ‘ਤੇ ਪੂਰਾ ਕੀਤੇ ਜਾਣ ਲਈ ਜ਼ੋਰ ਦਿੱਤਾ।
ਅਰੋੜਾ ਨੇ ਕਿਹਾ, “ਰੇਲਵੇ ਮੰਤਰੀ ਨੇ ਮੇਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।” ਅਰੋੜਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਤੋਂ ਹੀ ਉਹ ਲਗਾਤਾਰ 1860 ਵਿੱਚ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੇ ਗਏ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਚੁੱਕ ਰਹੇ ਹਨ।
ਉਨ੍ਹਾਂ ਕਿਹਾ ਕਿ ਜੰਕਸ਼ਨ ਬਣਨ ਤੋਂ ਲੈ ਕੇ ਹੁਣ ਤੱਕ ਕੋਈ ਵੱਡਾ ਨਵੀਨੀਕਰਨ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 150 ਦੇ ਕਰੀਬ ਪੈਸੰਜਰ ਗੱਡੀਆਂ ਅਤੇ 30 ਤੋਂ ਵੱਧ ਮਾਲ ਗੱਡੀਆਂ ਚੱਲਦੀਆਂ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ 528.95 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਲਈ ਜ਼ਮੀਨੀ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਪੂਰਾ ਕਰਨ ਦੀ ਅੰਤਿਮ ਮਿਤੀ 2 ਅਗਸਤ, 2025 ਰੱਖੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਬੰਧਤ ਅਧਿਕਾਰੀ ਸਮਾਂ ਸੀਮਾ ਅਨੁਸਾਰ ਕੰਮ ਕਰਨਗੇ।
ਅਰੋੜਾ ਨੇ ਕਿਹਾ ਕਿ ਲੁਧਿਆਣਾ ਰੇਲਵੇ ਸਟੇਸ਼ਨ (Ludhiana Railway Station) ਨੂੰ ਅਪਗ੍ਰੇਡ ਕਰਨ ਦੇ ਪ੍ਰੋਜੈਕਟ ਵਿੱਚ ਨਿਰਵਿਘਨ ਆਵਾਜਾਈ ਲਈ ਐਲੀਵੇਟਿਡ ਰੋਡ ਤੋਂ ਵਾਧੂ ਐਂਟਰੀ, ਸਟੇਸ਼ਨ ਖੇਤਰ ਵਿੱਚ ਆਉਣ ਅਤੇ ਜਾਣ ਦੀ ਵਿਵਸਥਾ, ਨਵੀਂ ਬਹੁ-ਪੱਧਰੀ ਕਾਰ ਪਾਰਕਿੰਗ ਅਤੇ ਲਗਭਗ 130000 ਵਰਗ ਫੁੱਟ ਦੀ ਸਤਹ ਪਾਰਕਿੰਗ ਖੇਤਰ, ਉਚਿਤ ਦੂਸਰੀ ਐਂਟਰੀ ਦਾ ਪ੍ਰਬੰਧ, ਗ੍ਰੀਨ ਬਿਲਡਿੰਗ ਸਰਟੀਫਿਕੇਸ਼ਨ (ਗੋਲਡ ਰੇਟਡ) ਦੇ ਨਾਲ ਆਈਕੋਨਿਕ ਸਟੇਸ਼ਨ ਬਿਲਡਿੰਗਾਂ ਦਾ ਪ੍ਰਬੰਧ, ਸਾਰੀਆਂ ਯਾਤਰਾ ਸੰਬੰਧੀ ਜਾਣਕਾਰੀ ਲਈ ਸਾਈਨੇਜ ਅਤੇ ਡਿਜੀਟਲ ਡਿਸਪਲੇ ਅਤੇ ਵਿਸ਼ਵ ਪੱਧਰੀ ਸੁਵਿਧਾਵਾਂ ਦੇ ਨਾਲ ਲਗਭਗ 236 ਫੁੱਟ ਚੌੜੀ ਰਵਾਨਗੀ ਕੰਕੋਰਸ ਸ਼ਾਮਿਲ ਹੈ।
ਹੋਰ ਵੇਰਵੇ ਦਿੰਦਿਆਂ ਅਰੋੜਾ ਨੇ ਦੱਸਿਆ ਕਿ ਲੁਧਿਆਣਾ ਰੇਲਵੇ ਸਟੇਸ਼ਨ ਦਾ ਅਪਗ੍ਰੇਡ ਹੋਣ ਵਾਲਾ ਬੁਨਿਆਦੀ ਢਾਂਚਾ ਕਿਸੇ ਮੈਟਰੋ ਸਿਟੀ ਤੋਂ ਘੱਟ ਨਹੀਂ ਹੋਵੇਗਾ ਅਤੇ 40000 ਵਰਗ ਫੁੱਟ ਵਿੱਚ ਫੈਲੀ ਮੌਜੂਦਾ ਮੁੱਖ ਸਾਈਡ ਸਟੇਸ਼ਨ ਦੀ ਇਮਾਰਤ ਨੂੰ ਦੋ ਸਟੇਸ਼ਨ ਇਮਾਰਤਾਂ ਵਿੱਚ ਵੰਡਿਆ ਜਾਵੇਗਾ। ਨਵੀਆਂ ਪ੍ਰਸਤਾਵਿਤ ਇਮਾਰਤਾਂ ਵਿੱਚ ਲਗਭਗ 240000 ਵਰਗ ਫੁੱਟ ਤੋਂ ਵੱਧ ਜ਼ਮੀਨ ਵਾਲੀ ਪੰਜ ਮੰਜ਼ਿਲਾ ਮੁੱਖ ਸਾਈਡ ਸਟੇਸ਼ਨ ਦੀ ਇਮਾਰਤ ਅਤੇ ਲਗਭਗ 88,000 ਵਰਗ ਫੁੱਟ ਜ਼ਮੀਨ ਵਾਲੀ ਦੂਜੀ ਪ੍ਰਵੇਸ਼ ਇਮਾਰਤ ਅਤੇ ਦੋ ਮੰਜ਼ਿਲਾ ਇਮਾਰਤ ਸ਼ਾਮਲ ਹੋਵੇਗੀ।
ਵਾਧੂ ਨਵੀਆਂ ਵਿਸ਼ੇਸ਼ਤਾਵਾਂ
• ਵਾਕਵੇਅ ਦੇ ਨਾਲ ਲਗਭਗ 30 ਫੁੱਟ ਦਾ ਪੱਧਰ ‘ਤੇ ਐਲੀਵੇਟਿਡ ਰੋਡ – ਲਗਭਗ 36000 ਵਰਗ ਫੁੱਟ
• ਮਲਟੀ-ਲੈਵਲ ਕਾਰ ਪਾਰਕਿੰਗ (ਜੀ+2) – ਲਗਭਗ 110308.55 ਵਰਗ ਫੁੱਟ
• ਏਅਰ ਕੰਕੋਰਸ – ਲਗਭਗ 58000 ਵਰਗ ਫੁੱਟ ਅਤੇ ਛੱਤ ਰਾਹੀਂ – ਲਗਭਗ 320000 ਵਰਗ ਫੁੱਟ
• ਪਲੇਟਫਾਰਮ ਤੇ ਕਵਰ ਅਤੇ ਪੀਐਫ (ਪਲੇਟਫਾਰਮ) ਸਰਫੇਸਿੰਗ- ਲਗਭਗ 260000 ਵਰਗ ਫੁੱਟ
ਸਰਕੂਲੇਸ਼ਨ ਯੋਜਨਾ
• ਮੁੱਖ ਪ੍ਰਵੇਸ਼ ਦੁਆਰ ‘ਤੇ ਸਰਕੂਲੇਟਿੰਗ ਖੇਤਰ ਦੇ ਬਾਹਰ ਮੌਜੂਦਾ ਆਰਓਬੀ ਨੂੰ ਜੋੜਨ ਵਾਲੀ ਐਲੀਵੇਟਿਡ ਰੋਡ ਰਾਹੀਂ ਇੱਕ ਵਾਧੂ ਪ੍ਰਵੇਸ਼ ਬਣਾਇਆ ਜਾਵੇਗਾ
• ਐਲੀਵੇਟਿਡ ਰੋਡ ਰਵਾਨਗੀ ਏਅਰ ਕੰਕੋਰਸ (+30 ਫੁੱਟ) ਦੇ ਸਮਾਨ ਪੱਧਰ ‘ਤੇ
• ਅਰਾਈਵਲ ਅਤੇ ਡੀਪਾਰਚਰ ਸੇਗਰੀਗੇਸ਼ਨ: ਸਾਰੇ 7 ਪਲੇਟਫਾਰਮਾਂ ਵਿੱਚ ਪ੍ਰਵੇਸ਼ ਦੀ ਯੋਜਨਾ ਡਿਪਾਰਚਰ ਏਅਰ ਕੰਕੋਰਸ ਰਾਹੀਂ
• 2 ਨਵੇਂ ਅਰਾਈਵਲ ਐਫਓਬੀਜ: ਆਉਣ ਵਾਲੇ ਯਾਤਰੀ ਕ੍ਰਮਵਾਰ ਅੰਬਾਲਾ ਅਤੇ ਜਲੰਧਰ ਪਲੇਟਫਾਰਮ ਦੇ ਅੰਤ ‘ਤੇ ਅਰਾਈਵਲ (ਫੁਟ-ਓਵਰ-ਬ੍ਰਿਜ) ਐਫਓਬੀਜ ਵੱਲ ਜਾਣਗੇ ਅਤੇ ਸਟੇਸ਼ਨ ਖੇਤਰ ਤੋਂ ਬਾਹਰ ਨਿਕਲਣਗੇ
ਨਵੀਂ ਦੂਜੀ ਐਂਟਰੀ ਦੀ ਵਿਵਸਥਾ
• ਰਵਾਨਗੀ ਏਅਰ ਕੰਕੋਰਸ ਅਤੇ ਦੋਵੇਂ ਆਗਮਨ ਐਫਓਬੀਜ ਨਾਲ ਜੁੜੀ ਇੱਕ ਢੁਕਵੀਂ ਦੂਜੀ ਐਂਟਰੀ ਦੀ ਯੋਜਨਾ
• ਵਾਧੂ ਲਗਭਗ 86,000 ਵਰਗ ਫੁੱਟ ਪਾਰਕਿੰਗ ਅਤੇ ਅਰਾਈਵਲ ਅਤੇ ਡੀਪਾਰਚਰ ਸੇਗਰੀਗੇਸ਼ਨ ਨਾਲ ਸਮਰਪਿਤ ਪਿਕਅੱਪ ਅਤੇ ਡ੍ਰੌਪ ਆਫ ਜ਼ੋਨ ਦੀ ਯੋਜਨਾ
• ਇੱਕ ਜੀ+2 ਇਮਾਰਤ, ਲਗਭਗ 282 ਫੁੱਟ x 101 ਫੁੱਟ, ਜਿਸ ਨੂੰ ਵਪਾਰਕ ਵਰਤੋਂ ਲਈ ਜੀ+7 ਤੱਕ ਵਧਾਇਆ ਜਾ ਸਕਦਾ ਹੈ, ਦੀ ਦੂਜੀ ਐਂਟਰੀ ‘ਤੇ ਯੋਜਨਾ ਹੈ |