arms smuggling

ਹਥਿਆਰਾਂ ਦੇ ਡੀਲਰ ਦੀ ਪਛਾਣ ਹੋਣ ਤੋਂ ਬਾਅਦ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਜਾਰੀ: AIG SSOC ਸੁਖਮਿੰਦਰ ਸਿੰਘ ਮਾਨ

ਅੰਮ੍ਰਿਤਸਰ, 15 ਜੁਲਾਈ 2024: ਅੰਮ੍ਰਿਤਸਰ ਪੁਲਿਸ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ (arms smuggling) ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਕੇ ਵਿਦੇਸ਼ ‘ਚ ਬੈਠੇ ਲਖਬੀਰ ਉਰਫ਼ ਲੰਡਾ ਦੇ ਦੋ ਸਾਥੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਤੋਂ ਮੈਗਜ਼ੀਨ, ਗੋਲਾ ਬਾਰੂਦ ਸਮੇਤ .32 ਬੋਰ ਦੇ ਛੇ ਅਤਿ-ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਦੇ ਮੁਤਾਬਕ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਮਿਤਪਾਲ ਸਿੰਘ ਵਾਸੀ ਪਿੰਡ ਠੱਠੀਆਂ (ਤਰਨ ਤਾਰਨ) ਅਤੇ ਅਰਪਨਦੀਪ ਸਿੰਘ ਵਾਸੀ ਚੰਬਾ ਕਲਾਂ (ਤਰਨ ਤਾਰਨ) ਵਜੋਂ ਹੋਈ ਹੈ | ਇਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲਣ ‘ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ |

ਇਹ ਮੱਧ ਪ੍ਰਦੇਸ਼ ਦੇ ਡੀਲਰ ਦੇ ਸੰਪਰਕ ‘ਚ ਸਨ ਅਤੇ 15 ਦਿਨ ਪਹਿਲਾਂ ਇਹ ਬੱਸ ਰਾਹੀਂ ਹਥਿਆਰ ਲੈਣ (arms smuggling) ਮੱਧ ਪ੍ਰਦੇਸ਼ ਗਏ ਸਨ | ਇਨ੍ਹਾਂ ਵੱਲੋਂ ਹਥਿਆਰਾਂ ਦੇ ਡੀਲਰ ਤੋਂ ਖਰੀਦੀ ਦੂਜੀ ਖੇਪ ਹੈ | ਇਨ੍ਹਾਂ ਮੁਲਜ਼ਮਾਂ ਦੇ ਅਗਲੇ-ਪਿਛਲੇ ਸੰਬੰਧ ਦਿਨ ਜਾਂਚ ਕੀਤੀ ਜਾ ਰਹੀ ਹੈ | ਏਆਈਜੀ ਐਸਐਸਓਸੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਹਥਿਆਰਾਂ ਦੇ ਡੀਲਰ ਦੀ ਪਛਾਣ ਹੋਈ ਚੁੱਕੀ ਹੈ ਅਤੇ ਉਕਤ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

Scroll to Top