July 2, 2024 8:08 pm
Electricity

ਬਿਜਲੀ ਵਿਭਾਗ ਦੀ ਬਿਜਲੀ ਚੋਰੀ ਖ਼ਿਲਾਫ਼ ਤਰਨ ਤਾਰਨ ਦੇ ਇਲਾਕਿਆਂ ‘ਚ ਛਾਪੇਮਾਰੀ, 15 ਮੀਟਰ ਜ਼ਬਤ

ਤਰਨ ਤਾਰਨ, 22 ਜੂਨ 2023: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਪਟਿਆਲਾ ਵੱਲੋਂ ਬਿਜਲੀ (Electricity) ਚੋਰੀ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਅੱਜ ਤਰਨਤਾਰਨ ਸਹਿਰ ਨੇੜੇ ਮੁਹੱਲੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਅਤੇ ਘਰ ਵਿੱਚ ਲੱਗੇ ਬਿਜਲੀ ਸਪਲਾਈ ਦੇ ਬਕਸੇ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਹੈ। ਜਿਸ ਵਿੱਚ ਪੰਜ ਦੇ ਕਰੀਬ ਵਿਅਕਤੀ ਬਿਜਲੀ ਚੋਰੀ ਕਰਦੇ ਫੜੇ ਗਏ ਅਤੇ ਜ਼ੁਰਮਾਨੇ ਕੀਤੇ ਗਏ ਅਤੇ ਪੰਦਰਾਂ ਦੇ ਕਰੀਬ ਬਿਜਲੀ ਮੀਟਰ ਜ਼ਬਤ ਕਰਕੇ ਚੈਕਿੰਗ ਲਈ ਪਟਿਆਲਾ ਭੇਜੇ ਜਾ ਰਹੇ ਹਨ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦੇ ਹੁਕਮਾਂ ਅਨੁਸਾਰ ਬਿਜਲੀ ਚੋਰੀ ਰੋਕਣ ਲਈ ਪਿੰਡਾ ਅਤੇ ਸ਼ਹਿਰਾਂ ਵਿੱਚ ਸਮੇਂ-ਸਮੇਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ‘ਤੇ ਅੱਜ ਇਕ ਟੀਮ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਚ ਅਧਿਕਾਰੀਆਂ ਨਾਲ ਤਰਨ ਤਾਰਨ ਸ਼ਹਿਰਾਂ ਦੇ ਵੱਖ -ਵੱਖ ਪਿੰਡ ‘ਚ ਬਿਜਲੀ ਚੋਰੀ ਰੋਕਣ ਲਈ ਛਾਪੇਮਾਰੀ ਕੀਤੀ ਗਈ।

ਪੰਜ ਮੀਟਰ ਬਿਜਲੀ ਚੋਰੀ ਕਰਦਾ ਫੜਿਆ ਗਿਆ। ਅਤੇ ਕਰੀਬ ਪੰਦਰਾਂ ਮੀਟਰ ਬਿਜਲੀ (Electricity) ਚੋਰੀ ਕਰਦੇ ਫੜੇ ਗਏ। ਇਸ ਨੂੰ ਜਾਂਚ ਲਈ ਪਟਿਆਲਾ ਦੀ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਜ਼ੁਰਮਾਨਾ ਲਗਾਇਆ ਜਾਵੇਗਾ। ਸਬੰਧਤ ਅਧਿਕਾਰੀਆਂ ਦੀ ਤਰਫੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਬਿਜਲੀ ਦੇ ਬਕਸੇ ਨਾਲ ਛੇੜਛਾੜ ਨਾ ਕਰੋ। ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਮੁਫ਼ਤ ਬਿਜਲੀ ਸਕੀਮ ਦੀ ਸਹੀ ਵਰਤੋਂ ਕਰਨ।