ਦੇਸ਼, 05 ਦਸੰਬਰ 2025: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਨਮਾਨ ‘ਚ ਸ਼ੁੱਕਰਵਾਰ ਰਾਤ ਰਾਸ਼ਟਰਪਤੀ ਭਵਨ ‘ਚ ਇੱਕ ਰਾਤ ਦੇ ਖਾਣੇ ਦਾ ਪ੍ਰੋਗਰਾਮ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਸੱਦਾ ਦਿੱਤਾ ਗਿਆ ਹੈ।
ਦੱਸਿਆ ਜਾ ਰਾਹ ਹੈ ਕਿ ਪੀਟੀਆਈ ਨੇ ਥਰੂਰ ਨੂੰ ਰਾਹੁਲ ਅਤੇ ਖੜਗੇ ਦੀ ਗੈਰਹਾਜ਼ਰੀ ਬਾਰੇ ਪੁੱਛਿਆ, ਤਾਂ ਉਨ੍ਹਾਂ ਕਿਹਾ, “ਮੈਨੂੰ ਸੱਦਿਆਂ ਦਾ ਆਧਾਰ ਨਹੀਂ ਪਤਾ, ਪਰ ਮੈਂ ਇਸ ਸਮਾਗਮ ‘ਚ ਜ਼ਰੂਰ ਸ਼ਾਮਲ ਹੋਵਾਂਗਾ। ਹਾਲਾਂਕਿ, ਵਿਰੋਧੀ ਆਗੂਆਂ ਨੂੰ ਸੱਦਾ ਨਾ ਦੇਣਾ ਸਹੀ ਨਹੀਂ ਹੈ।”
ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਉੱਚ ਵਿਦੇਸ਼ੀ ਹਸਤੀਆਂ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੰਦੀ ਅਤੇ ਉਨ੍ਹਾਂ ਨੂੰ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ (ਐਲਓਪੀ) ਨੂੰ ਨਾ ਮਿਲਣ ਲਈ ਕਹਿੰਦੀ ਹੈ।
ਵੀਰਵਾਰ ਨੂੰ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਭਾਰਤ ਦੀ ਨੁਮਾਇੰਦਗੀ ਕਰਦੀ ਹੈ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸੁਣਨਾ ਮਹੱਤਵਪੂਰਨ ਹੈ, ਪਰ ਸਰਕਾਰ ਨਹੀਂ ਚਾਹੁੰਦੀ ਕਿ ਵਿਰੋਧੀ ਧਿਰ ਦੇ ਆਗੂ ਵਿਦੇਸ਼ੀ ਆਗੂਆਂ ਨੂੰ ਮਿਲਣ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 23ਵੇਂ ਭਾਰਤ-ਰੂਸ ਸੰਮੇਲਨ ਲਈ ਦੋ ਦਿਨਾਂ ਦੌਰੇ ਲਈ 4 ਦਸੰਬਰ ਨੂੰ ਭਾਰਤ ਪਹੁੰਚੇ ਸਨ। ਉਨ੍ਹਾਂ ਦਾ ਦੌਰਾ ਭਾਰਤ-ਰੂਸ ਰਣਨੀਤਕ ਸਬੰਧਾਂ ਦੀ 25ਵੀਂ ਵਰ੍ਹੇਗੰਢ ਨੂੰ ਦਰਸਾਉਂਦਾ ਹੈ। ਪੁਤਿਨ ਪਹਿਲਾਂ 2021 ‘ਚ ਭਾਰਤ ਆਏ ਸਨ।
Read More: ਭਾਰਤ ਨੂੰ ਬਿਨਾਂ ਰੁਕਾਵਟ ਤੇਲ ਦੀ ਸਪਲਾਈ ਕਰੇਗਾ ਰੂਸ, 2030 ਤੱਕ ਆਰਥਿਕ ਸਹਿਯੋਗ ‘ਤੇ ਬਣਾਈ ਰਣਨੀਤੀ




