July 7, 2024 11:52 am
Rahul Gandhi

ਲੰਡਨ ‘ਚ ਟਿੱਪਣੀ ਬਾਰੇ ਰਾਹੁਲ ਗਾਂਧੀ ਦਾ ਬਿਆਨ, ਮੈਂ ਭਾਰਤ ਵਿਰੋਧੀ ਕੋਈ ਬਿਆਨ ਨਹੀਂ ਦਿੱਤਾ

ਚੰਡੀਗੜ੍ਹ, 16 ਮਾਰਚ 2023: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਲੰਡਨ ਵਿੱਚ ਕੀਤੀ ਟਿੱਪਣੀ ਬਾਰੇ ਇੱਕ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਨੇ ਕੋਈ ਭਾਰਤ ਵਿਰੋਧੀ ਬਿਆਨ ਨਹੀਂ ਦਿੱਤਾ ਹੈ। ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਭਾਜਪਾ ਕਾਂਗਰਸ ‘ਤੇ ਲਗਾਤਾਰ ਹਮਲਾ ਬੋਲ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਵਿਦੇਸ਼ੀ ਧਰਤੀ ‘ਤੇ ਭਾਰਤ ਦੇ ਲੋਕਤੰਤਰ ਦਾ ਅਪਮਾਨ ਕੀਤਾ ਹੈ। ਉਸ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਸੰਸਦ ਦੇ ਬਜਟ ਸੈਸ਼ਨ ਵਿੱਚ ਵੀ ਭਾਜਪਾ ਲਗਾਤਾਰ ਰਾਹੁਲ ਗਾਂਧੀ ਤੋਂ ਮੁਆਫ਼ੀ ਦੀ ਮੰਗ ਕਰ ਰਹੀ ਹੈ। ਹਾਲਾਂਕਿ ਕਾਂਗਰਸ ਨੇ ਸਾਫ ਕਰ ਦਿੱਤਾ ਹੈ ਕਿ ਰਾਹੁਲ ਗਾਂਧੀ ਮੁਆਫੀ ਨਹੀਂ ਮੰਗਣਗੇ।

ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਕੀ ਉਹ ਭਾਜਪਾ ਦੇ ਇਸ ਦੋਸ਼ ਦਾ ਜਵਾਬ ਦੇਣਗੇ ਕਿ ਉਨ੍ਹਾਂ ਨੇ ਵਿਦੇਸ਼ੀ ਧਰਤੀ ‘ਤੇ ਦੇਸ਼ ਦਾ ਅਪਮਾਨ ਕੀਤਾ ਹੈ, ਤਾਂ ਕਾਂਗਰਸ ਸੰਸਦ ਨੇ ਕਿਹਾ, “ਜੇ ਉਹ ਮੈਨੂੰ ਇਜਾਜ਼ਤ ਦਿੰਦੇ ਹਨ ਤਾਂ ਮੈਂ ਸਦਨ ਦੇ ਅੰਦਰ ਜ਼ਰੂਰ ਜਵਾਬ ਦਿਆਂਗਾ।”

ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਲੰਡਨ ‘ਚ ਭਾਰਤੀ ਲੋਕਤੰਤਰ ਬਾਰੇ ਉਨ੍ਹਾਂ ਦੀ ਟਿੱਪਣੀ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ‘ਤੇ ਫਿਰ ਹਮਲਾ ਕੀਤਾ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜੇਕਰ ਸੰਸਦ ਮੈਂਬਰ ਨੇ ਕਿਸੇ ਸੰਸਦ ਮੈਂਬਰ ਦੀ ‘ਭਾਰਤ ਵਿਰੋਧੀ ਕਾਰਵਾਈ’ ਦੀ ਨਿੰਦਾ ਨਾ ਕੀਤੀ ਤਾਂ ਲੋਕ ਉਸ ਤੋਂ ਸਵਾਲ ਕਰਨਗੇ ਕਿ ਉਹ ਸੰਸਦ ਵਿੱਚ ਕੀ ਕਰ ਰਹੇ ਹਨ।ਰਿਜਿਜੂ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਰੋਧੀ ਤਾਕਤਾਂ ਅਤੇ ਇੱਕ ‘ਗਿਰੋਹ’ ਨੇ ਵਿਦੇਸ਼ੀ ਧਰਤੀ ‘ਤੇ ਭਾਰਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਅਤੇ ਉਹ ਉਹੀ ਭਾਸ਼ਾ ਬੋਲ ਰਹੇ ਹਨ ਜੋ ਰਾਹੁਲ ਗਾਂਧੀ ਬੋਲਦੇ ਹਨ।

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਬ੍ਰਿਟੇਨ ‘ਚ ਕੀਤੀ ਤਾਜ਼ਾ ਟਿੱਪਣੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਭਾਰਤ ਦਾ ਲੋਕਤੰਤਰ ਖਤਰੇ ‘ਚ ਨਹੀਂ ਹੈ ਪਰ ਵਿਦੇਸ਼ ‘ਚ ਉਨ੍ਹਾਂ ਦੇ ‘ਵਿਵਹਾਰ’ ਨੇ ਵਿਰੋਧੀ ਪਾਰਟੀ ਨੂੰ ‘ਸਿਆਸੀ ਤਬਾਹੀ’ ਵੱਲ ਧੱਕ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਉਨ੍ਹਾਂ ਦੀ ਨਫ਼ਰਤ ਭਾਰਤ ਪ੍ਰਤੀ ਨਫ਼ਰਤ ਵਿੱਚ ਬਦਲ ਗਈ ਹੈ।