Rahul Gandhi

Rahul Gandhi: ਰਾਹੁਲ ਗਾਂਧੀ ਨੇ ਲੋਕ ਸਭਾ ਦੇ ਸਪੀਕਰ ਨੂੰ ਲਿਖੀ ਚਿੱਠੀ, ਭਾਸਣ ਤੋਂ ਟਿੱਪਣੀਆਂ ਨੂੰ ਹਟਾਉਣ ਦਾ ਕੀਤਾ ਵਿਰੋਧ

ਚੰਡੀਗੜ੍ਹ, 2 ਜੁਲਾਈ 2024: ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (Rahul Gandhi) ਨੇ ਲੋਕ ਸਭਾ ਦੇ ਸਪੀਕਰ ਨੂੰ ਉਨ੍ਹਾਂ ਦੇ ਭਾਸਣ ਤੋਂ ਕੁਝ ਟਿੱਪਣੀਆਂ ਨੂੰ ਹਟਾਉਣ ਦੇ ਮਾਮਲੇ ‘ਚ ਚਿੱਠੀ ਲਿਖੀ ਹੈ | ਰਾਹੁਲ ਗਾਂਧੀ ਨੇ ਉਨ੍ਹਾਂ ਦੇ ਭਾਸਣ ਦੇ ਕੁਝ ਹਿੱਸਿਆਂ ਨੂੰ ਹਟਾਉਣਾ ਸੰਸਦੀ ਲੋਕਤੰਤਰ ਦੇ ਸਿਧਾਂਤਾਂ ਦੇ ਵਿਰੁੱਧ ਦੱਸਿਆ ਹੈ ਅਤੇ ਨੂੰ ਮੁੜ ਬਹਾਲ ਕਰਨ ਦੀ ਮੰਗ ਵੀ ਕੀਤੀ ਹੈ ।

ਰਾਹੁਲ ਗਾਂਧੀ (Rahul Gandhi) ਨੇ ਚਿੱਠੀ ‘ਚ ਕਿਹਾ ਹੈ ਕਿ ਲੋਕ ਸਭਾ ਦੇ ਚੇਅਰਮੈਨ ਨੂੰ ਸਦਨ ਦੀ ਕਾਰਵਾਈ ‘ਚੋਂ ਕੁਝ ਟਿੱਪਣੀਆਂ ਨੂੰ ਹਟਾਉਣ ਦਾ ਅਧਿਕਾਰ ਹੈ, ਪਰ ਸ਼ਰਤ ਸਿਰਫ ਉਨ੍ਹਾਂ ਸ਼ਬਦਾਂ ਦੀ ਹੈ, ਜਿਨ੍ਹਾਂ ਨੂੰ ਰੂਲਜ਼ ਆਫ਼ ਬਿਜਨੇਸ ਦੇ ਨਿਯਮ 380 ‘ਚ ਦਿੱਤਾ ਹੈ | ਰਾਹੁਲ ਗਾਂਧੀ ਨੇ ਭਾਜਪਾ ਸੰਸਦ ਅਨੁਰਾਗ ਠਾਕੁਰ ਦੇ ਭਾਸ਼ਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਨੁਰਾਗ ਦਾ ਬਿਆਨ ਦੋਸ਼ਾਂ ਨਾਲ ਭਰਿਆ ਹੋਇਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਉਸ ‘ਚੋਂ ਸਿਰਫ਼ ਇੱਕ ਸ਼ਬਦ ਹੀ ਹਟਾ ਦਿੱਤਾ ਗਿਆ।

ਦਰਅਸਲ, ਰਾਹੁਲ ਗਾਂਧੀ (Rahul Gandhi) ਵੱਲੋਂ ਭਾਜਪਾ ਦੇ ਲਾਏ ਹਿੰਦੂ ਸੰਬੰਧੀ ਦੋਸ਼, ਘੱਟ ਗਿਣਤੀਆਂ ਨਾਲ ਭੇਦਭਾਵ,ਅਗਨੀਵੀਰ ਸਕੀਮ, ਨੀਟ ਪ੍ਰੀਖਿਆ ਮਾਮਲੇ ‘ਚ ਦੋਸ਼, ਆਰਐੱਸਐੱਸ ਬਾਰੇ ਅਤੇ ਅਡਾਨੀ ਅਤੇ ਅੰਬਾਨੀ ‘ਤੇ ਕੀਤੀਆਂ ਟਿੱਪਣੀਆਂ ਨੂੰ ਲੋਕ ਸਭਾ ਦੇ ਰਿਕਾਰਡ ਤੋਂ ਹਟਾ ਦਿੱਤਾ ਗਿਆ ਹੈ |

 

Scroll to Top