Sukhjinder-Singh-Randhawa

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਸਦਭਾਵਨਾ ਤੇ ਪਿਆਰ ਪੈਦਾ ਕਰੇਗੀ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ, 12 ਜਨਵਰੀ 2024: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ 14 ਜਨਵਰੀ ਨੂੰ ਮਣੀਪੁਰ ਤੋਂ ਮੁੰਬ‌ਈ ਤੱਕ ਕੀਤੀ ਜਾ ਰਹੀ | ਦੋ ਮਹੀਨੀਆਂ ਦੀ ਭਾਰਤ ਜੋੜੋ ਨਿਆਂ ਯਾਤਰਾ ਜੋ 6713 ਕਿਲੋਮੀਟਰ ਅਤੇ 110 ਜ਼ਿਲ੍ਹਿਆਂ ਦਾ ਦੌਰਾ ਕਰੇਗੀ l

ਇਸ ਯਾਤਰਾ ਨਾਲ ਦੇਸ਼ ਦੇ ਸਭ ਵਰਗਾਂ ਵਿਚ ਸਦਭਾਵਨਾ ਅਤੇ ਪਿਆਰ ਦਾ ਮਾਹੌਲ ਬਣੇਗਾ ਅਤੇ ਇਸ ਯਾਤਰਾ ਨਾਲ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਬੱਲ ਮਿਲੇਗਾ ਅਤੇ ਪਾਰਟੀ ਮਜਬੂਤ ਹੋਵੇਗੀ ਰੰਧਾਵਾ (Sukhjinder Singh Randhawa)  ਨੇ ਕਿਹਾ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਕੇਰਲ ਤੋਂ ਕਸ਼ਮੀਰ ਤੱਕ ਜਨ ਜਨ ਨੂੰ ਨਾਲ ਲੈ ਕਿ ਭਾਰਤ ਜੋੜੋ ਯਾਤਰਾ ਕੀਤੀ ਸੀ ਜਿਸ ਨਾਲ ਸਮਾਜ ਦੇ ਹਰੇਕ ਵਰਗ ਵਿਚ ਸਦਭਾਵਨਾ ਅਤੇ ਪਿਆਰ ਦਾ ਮਾਹੌਲ ਦੇਖਣ ਨੂੰ ਮਿਲਿਆ ਸੀ l

ਰਾਹੁਲ ਗਾਂਧੀ ਵੱਲੋਂ ਕੀਤੀ ਗ‌ਈ ਭਾਰਤ ਜੋੜੋ ਯਾਤਰਾ ਦੌਰਾਨ ਕੇਰਲ ਦੇਤੋਂ ਲੈ ਕਿ ਕਸ਼ਮੀਰ ਤੱਕ ਦੇ ਲੋਕਾਂ ਨੇ ਇਸ ਯਾਤਰਾ ਦਾ ਹਰੇਕ ਜਗਾ ਰੋਕ ਕੇ ਭਰਵਾਂ ਸਵਾਗਤ ਕੀਤਾ ਸੀ ਜਿਸ ਨਾਲ ਕਾਂਗਰਸ ਦੀ ਭਰੋਸੇ ਯੋਗਤਾ ਸਮਾਜ ਦੇ ਹਰ ਵਰਗ ਵਿਚ ਵਧੀ ਸੀ ਮੀਡੀਆ ਨੂੰ ਇਹ ਜਾਣਕਾਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜਦੀਕੀ ਸਾਥੀ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ l

Scroll to Top