ਇੰਦੌਰ, 17 ਜਨਵਰੀ 2026: Rahul Gandhi visit to Indore: ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਇੰਦੌਰ ਦੇ ਦੌਰੇ ‘ਤੇ ਹਨ। ਉਨ੍ਹਾਂ ਪਹਿਲਾਂ ਬੰਬੇ ਹਸਪਤਾਲ ਦਾ ਦੌਰਾ ਕੀਤਾ। ਇੱਥੇ ਰਾਹੁਲ ਗਾਂਧੀ ਨੇ ਦੂਸ਼ਿਤ ਪਾਣੀ ਤੋਂ ਪੀੜਤ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਹੋਰ ਪ੍ਰਭਾਵਿਤ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਭਾਗੀਰਥਪੁਰਾ ਦੇ ਨਿਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਘਟਨਾ ਬਾਰੇ ਜਾਣਕਾਰੀ ਲਈ। ਫਿਰ ਉਹ ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਭਾਗੀਰਥਪੁਰਾ ਖੇਤਰ ਪਹੁੰਚੇ, ਜਿੱਥੇ ਉਹ ਪੈਦਲ ਗਏ। ਗੀਤਾ ਬਾਈ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ, ਉਹ ਜੀਵਨ ਲਾਲ ਦੇ ਘਰ ਪਹੁੰਚੇ।
ਮਿਲੀ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਨੇ ਪ੍ਰਭਾਵਿਤ ਪਰਿਵਾਰਾਂ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕਰਨਗੇ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਂਗੂ ਉਮੰਗ ਸਿੰਘਾਰ ਪ੍ਰਭਾਵਿਤ ਪਰਿਵਾਰਾਂ ਨੂੰ 50,000 ਰੁਪਏ ਦਾ ਚੈੱਕ ਭੇਟ ਕਰਨਗੇ। ਰਾਹੁਲ ਦੇ ਨਾਲ ਦਿਗਵਿਜੇ ਸਿੰਘ ਅਤੇ ਸਿੰਘਾਰ, ਸੂਬਾ ਇੰਚਾਰਜ ਹਰੀਸ਼ ਚੌਧਰੀ, ਸੂਬਾ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਅਤੇ ਅਜੈ ਸਿੰਘ ਵੀ ਹਨ।
ਰਾਹੁਲ ਗਾਂਧੀ ਨੇ ਬੰਬੇ ਹਸਪਤਾਲ ਦੀ ਪੰਜਵੀਂ ਮੰਜ਼ਿਲ ‘ਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਪੰਜ ਤੋਂ ਦਸ ਮਿੰਟ ਤੱਕ ਗੱਲਬਾਤ ਕੀਤੀ। ਦੂਜੀ ਮੰਜ਼ਿਲ ‘ਤੇ ਵੈਂਟੀਲੇਟਰਾਂ ‘ਤੇ ਦੋ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੰਜਵੀਂ ਮੰਜ਼ਿਲ ‘ਤੇ ਬੁਲਾਇਆ। ਰਾਹੁਲ ਗਾਂਧੀ ਨੇ ਘਟਨਾ ਬਾਰੇ ਪੁੱਛਿਆ। ਪਰਿਵਾਰ ਨੇ ਕਿਹਾ ਕਿ ਬਿਮਾਰੀ ਦੂਸ਼ਿਤ ਪਾਣੀ ਕਾਰਨ ਹੋਈ ਹੈ।
ਜਦੋਂ ਰਾਹੁਲ ਨੇ ਪੁੱਛਿਆ ਕਿ ਕੀ ਇਲਾਜ ‘ਚ ਕੋਈ ਸਮੱਸਿਆ ਹੈ, ਤਾਂ ਪਰਿਵਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, “ਸਾਨੂੰ ਪ੍ਰਸ਼ਾਸਨ, ਸਰਕਾਰ ਅਤੇ ਹਸਪਤਾਲ ਤੋਂ ਹਰ ਸੰਭਵ ਸਹਾਇਤਾ ਮਿਲ ਰਹੀ ਹੈ ਅਤੇ ਇਲਾਜ ਵਧੀਆ ਚੱਲ ਰਿਹਾ ਹੈ।” ਪ੍ਰਦੇਸ਼ ਕਾਂਗਰਸ ਮੁਖੀ ਜੀਤੂ ਪਟਵਾਰੀ ਨੇ ਇੱਕ ਪਰਿਵਾਰਕ ਮੈਂਬਰ ਨੂੰ ਦੱਸਿਆ ਕਿ ਮੱਧ ਪ੍ਰਦੇਸ਼ ‘ਚ ਸਖ਼ਤ ਵਿਰੋਧ ਹੈ। ਇਸ ਕਾਰਨ ਸਰਕਾਰ ਨੂੰ ਪੂਰੀ ਸਾਵਧਾਨੀ ਵਰਤਣੀ ਪਵੇਗੀ।
Read More: BMC Election Result: ਭਾਜਪਾ ਕੋਲ BMC ਨਗਰ ਨਿਗਮ ਚੋਣ ਨਤੀਜਿਆਂ ‘ਚ ਸਪੱਸ਼ਟ ਬਹੁਮਤ




