Rahul Gandhi

ਰਾਹੁਲ ਗਾਂਧੀ ਹਮੇਸ਼ਾ ਦੀ ਤਰ੍ਹਾਂ ਭਾਰਤ ਵਿਰੋਧੀ ਜ਼ਹਿਰ ਫੈਲਾਉਣ ‘ਚ ਲੱਗੇ ਹਨ: ਸੁਧਾਂਸ਼ੂ ਤ੍ਰਿਵੇਦੀ

ਚੰਡੀਗੜ੍ਹ, 11 ਸਤੰਬਰ 2024: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਵੱਲੋਂ ਆਪਣੇ ਅਮਰੀਕਾ ਦੌਰੇ ਦੌਰਾਨ ਦਿੱਤੇ ਕਈ ਬਿਆਨਾਂ ਕਾਰਨ ਭਾਰਤ ‘ਚ ਸਿਆਸੀ ਪਾਰਾ ਵੱਧ ਗਿਆ ਹੈ | ਸਿੱਖ ਭਾਈਚਾਰੇ ਅਤੇ ਰਾਖਵੇਂਕਰਨ ‘ਤੇ ਰਾਹੁਲ ਦੇ ਬਿਆਨ ‘ਤੇ ਭਾਜਪਾ ਨੇ ਹਮਲਾ ਬੋਲਿਆ ਹੈ।

ਰਾਹੁਲ ਗਾਂਧੀ (Rahul Gandhi) ਨੇ ਭਾਰਤ ਵਿਰੋਧੀ ਬਿਆਨ ਦੇਣ ਵਾਲੇ ਅਮਰੀਕੀ ਸੰਸਦ ਮੈਂਬਰ ਨਾਲ ਵੀ ਮੁਲਾਕਾਤ ਕੀਤੀ, ਜਿਸਦਾ ਭਾਜਪਾ ਨੇ ਵਿਰੋਧ ਕੀਤਾ ਹੈ | ਭਾਜਪਾ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਦੀ ਤਰ੍ਹਾਂ ਭਾਰਤ ਵਿਰੋਧੀ ਜ਼ਹਿਰ ਫੈਲਾਉਣ ‘ਚ ਲੱਗੇ ਹੋਏ ਹਨ। ਭਾਜਪਾ ਦੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਇਸ ਵਾਰ ਜੋ ਕੁਝ ਹੋਇਆ ਹੈ, ਉਹ ਆਪਣੇ ਆਪ ‘ਚ ਬਹੁਤ ਗੰਭੀਰ ਹੈ ਅਤੇ ਪੂਰੇ ਦੇਸ਼ ਲਈ ਵਿਚਾਰਨ ਦਾ ਵਿਸ਼ਾ ਹੈ।

ਭਾਜਪਾ ਆਗੂ ਨੇ ਕਿਹਾ ਕਿ ਇਸ ਵਾਰ ਰਾਹੁਲ ਗਾਂਧੀ ਦੇ ਭਾਰਤ ਵਿਰੋਧੀ ਦੋਸਤਾਂ ਦੀ ਸੂਚੀ ਵਿੱਚ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ। ਇਸ ਵਾਰ ਪੰਨੂ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਪਾਕਿਸਤਾਨ ਤੋਂ ਲੈ ਕੇ ਪੰਨੂ ਅਤੇ ਇਲਹਾਨ ਉਮਰ ਤੱਕ ਰਾਹੁਲ ਗਾਂਧੀ ਦੀ ਤਾਰੀਫ਼ ਕਰ ਰਹੇ ਹਨ।

Scroll to Top