ਰਾਹੁਲ ਗਾਂਧੀ ਨੂੰ ਹਾਰ ਦੇ ਡਰ ਕਾਰਨ ਰਾਏਬਰੇਲੀ ਸੀਟ ਚੁਣਨੀ ਪਈ: PM ਮੋਦੀ

PM Modi

ਚੰਡੀਗੜ੍ਹ, 03 ਮਈ, 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੇ ਬਰਧਮਾਨ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਰੈਲੀ ਨੂੰ ਵੀ ਸੰਬੋਧਨ ਕੀਤਾ। ਇਸ ਰੈਲੀ ‘ਚ ਪੀਐਮ ਮੋਦੀ (PM Modi)  ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਜਨਤਾ ਦੀ ਸੇਵਾ ਕਰਨ ਲਈ ਪੈਦਾ ਹੋਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸਿਰਫ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਇਸ ਰੈਲੀ ‘ਚ ਪੀਐਮ ਮੋਦੀ ਨੇ ਰਾਹੁਲ ਗਾਂਧੀ ਦੇ ਰਾਏਬਰੇਲੀ ਤੋਂ ਲੋਕ ਸਭਾ ਚੋਣ ਲੜਨ ਦੇ ਫੈਸਲੇ ‘ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਡਰ ਦੇ ਮਾਰੇ ਰਾਏਬਰੇਲੀ ਚਲੇ ਗਏ ਸਨ। ਪੀਐਮ ਮੋਦੀ ਨੇ ਕਾਂਗਰਸ ਸੰਸਦ ਮੈਂਬਰਾਂ ਨੂੰ ਕਿਹਾ, ‘ਡਰੋ ਨਾ, ਦੌੜੋ ਨਾ’।

ਵਿਰੋਧੀ ਪਾਰਟੀਆਂ ਟੀਐਮਸੀ, ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਕੋਲ ਵਿਜ਼ਨ ਨਹੀਂ ਹੈ। ਉਨ੍ਹਾਂ ਨੇ ਖੱਬੇਪੱਖੀਆਂ ‘ਤੇ ਗੁਆਂਢੀ ਸੂਬਿਆਂ ਤ੍ਰਿਪੁਰਾ ਨੂੰ ਤਬਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, “ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਖੱਬੇ-ਪੱਖੀ, ਕਾਂਗਰਸ ਅਤੇ ਟੀ.ਐੱਮ.ਸੀ. ਕਿਸੇ ਸੂਬੇ ਦਾ ਕੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਨੂੰ ਖੱਬੇ-ਪੱਖੀਆਂ ਨੇ ਬਰਬਾਦ ਕਰ ਦਿੱਤਾ ਸੀ। ਪਰ ਪਿਛਲੇ ਪੰਜ ਸਾਲਾਂ ‘ਚ ਭਾਜਪਾ ਨੇ ਪੂਰੇ ਤ੍ਰਿਪੁਰਾ ਦੀ ਜ਼ਿੰਦਗੀ ਬਦਲ ਦਿੱਤੀ ਹੈ। ਜਦੋਂ ਖੱਬੇਪੱਖੀਆਂ ਨੇ ਛੱਡ ਦਿੱਤਾ, ਤਾਂ ਵਿਕਾਸ ਦਾ ਸੂਰਜ ਚੜ੍ਹਨ ਲੱਗਾ।

ਰਾਹੁਲ ਗਾਂਧੀ ਦੇ ਅਮੇਠੀ ਛੱਡ ਕੇ ਰਾਏਬਰੇਲੀ ਤੋਂ ਨਾਮਜ਼ਦਗੀ ਭਰਨ ‘ਤੇ ਪੀਐਮ ਮੋਦੀ (PM Modi) ਨੇ ਪ੍ਰਤੀਕਿਰਿਆ ਦਿੱਤੀ ਹੈ। ਬਰਧਮਾਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਡਰੇ ਹੋਏ ਹਨ, ਇਸ ਲਈ ਉਹ ਰਾਏਬਰੇਲੀ ਤੋਂ ਚੋਣ ਲੜ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸ਼ਹਿਜ਼ਾਦੇ ਵਾਇਨਾਡ ‘ਚ ਹਾਰ ਦੇ ਡਰ ਕਾਰਨ ਆਪਣੇ ਲਈ ਕੋਈ ਹੋਰ ਸੀਟ ਲੱਭ ਰਹੇ ਹਨ। ਹੁਣ ਉਨ੍ਹਾਂ ਨੂੰ ਅਮੇਠੀ ਦੀ ਜਗ੍ਹਾ ਰਾਏਬਰੇਲੀ ਸੀਟ ਚੁਣਨੀ ਪਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।