Rahul Gandhi

Rahul Gandhi: ਮਣੀਪੁਰ ‘ਚ ਰਾਹਤ ਕੈਂਪਾਂ ‘ਚ ਹਿੰਸਾ ਪੀੜਤਾਂ ਨੂੰ ਮਿਲੇ ਕਾਂਗਰਸ ਆਗੂ ਰਾਹੁਲ ਗਾਂਧੀ

ਚੰਡੀਗੜ੍ਹ, 08 ਜੁਲਾਈ 2024: ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਸੋਮਵਾਰ ਨੂੰ ਅਸਾਮ ਅਤੇ ਮਣੀਪੁਰ ਦੇ ਦੌਰੇ ‘ਤੇ ਹਨ। ਰਾਹੁਲ ਗਾਂਧੀ ਨੇ ਮਣੀਪੁਰ ਦੇ ਚੁਰਾਚੰਚਾਂਦਪੁਰ ‘ਚ ਮੰਡਪ ਤੁਇਬੋਂਗ ਰਾਹਤ ਕੈਂਪ ‘ਚ ਜਾ ਕੇ ਹਿੰਸਾ ਪੀੜਤਾਂ ਨਾਲ ਮੁਲਾਕਾਤ ਕੀਤੀ। ਇਸਤੋਂ ਬਾਅਦ ਰੌਹਕ ਗਾਂਧੀ ਫੁਬਾਲਾ ਸਮੇਤ ਹੋਰ ਰਾਹਤ ਕੈਂਪਾਂ ‘ਚ ਜਾਣਗੇ |

ਇਸਦੇ ਨਾਲ ਹੀ ਲਗਭਗ ਸ਼ਾਮ 6 ਵਜੇ ਰਾਜ ਭਵਨ ‘ਚ ਮਣੀਪੁਰ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ। ਇਸ ਸੰਬੰਧੀ ਰਾਹੁਲ ਗਾਂਧੀ (Rahul Gandhi)  ਸੂਬਾ ਕਾਂਗਰਸ ਦਫ਼ਤਰ ਵਿਖੇ ਪ੍ਰੈਸ ਵਾਰਤਾ ‘ਚ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਨਗੇ |

Scroll to Top