July 2, 2024 7:53 pm
Rahul Dravid

ਰਾਹੁਲ ਦ੍ਰਾਵਿੜ ਬਣੇ ਰਹਿਣਗੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ, BCCI ਨੇ ਕਾਰਜਕਾਲ ਵਧਾਇਆ

ਚੰਡੀਗੜ੍ਹ, 29 ਨਵੰਬਰ 2023: ਰਾਹੁਲ ਦ੍ਰਾਵਿੜ (Rahul Dravid) ਭਾਰਤੀ ਟੀਮ ਦੇ ਮੁੱਖ ਕੋਚ ਬਣੇ ਰਹਿਣਗੇ। ਬੀਸੀਸੀਆਈ ਨੇ ਉਨ੍ਹਾਂ ਦਾ ਕਾਰਜਕਾਲ ਵਧਾ ਦਿੱਤਾ ਹੈ। ਬੋਰਡ ਨੇ ਬੁੱਧਵਾਰ 29 ਨਵੰਬਰ ਨੂੰ ਇਸ ਦਾ ਐਲਾਨ ਕੀਤਾ ਹੈ। ਦ੍ਰਾਵਿੜ ਦਾ ਦੋ ਸਾਲ ਦਾ ਕਾਰਜਕਾਲ ਵਿਸ਼ਵ ਕੱਪ ਫਾਈਨਲ ਦੇ ਨਾਲ ਖ਼ਤਮ ਹੋ ਗਿਆ ਸੀ । ਇਸ ਤੋਂ ਬਾਅਦ ਬੋਰਡ ਅਤੇ ਦ੍ਰਾਵਿੜ ਵਿਚਾਲੇ ਗੱਲਬਾਤ ਹੋਈ ਅਤੇ ਫੈਸਲਾ ਕੀਤਾ ਗਿਆ ਕਿ ਦ੍ਰਾਵਿੜ ਘੱਟੋ-ਘੱਟ ਟੀ-20 ਵਿਸ਼ਵ ਕੱਪ ਤੱਕ ਟੀਮ ਨਾਲ ਜੁੜੇ ਰਹਿਣਗੇ। ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਵੈਸਟਇੰਡੀਜ਼ ਅਤੇ ਅਮਰੀਕਾ ਜੂਨ ‘ਚ ਹੋਣੀ ਹੈ।

ਦ੍ਰਾਵਿੜ (Rahul Dravid) ਦੇ ਨਾਲ-ਨਾਲ ਉਨ੍ਹਾਂ ਦੇ ਪੂਰੇ ਸਹਿਯੋਗੀ ਸਟਾਫ ਦਾ ਕਾਰਜਕਾਲ ਵੀ ਵਧਾਇਆ ਗਿਆ ਹੈ। ਜਿਸ ਵਿੱਚ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ, ਫੀਲਡਿੰਗ ਕੋਚ ਟੀ ਦਿਲੀਪ ਅਤੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਸ਼ਾਮਲ ਹਨ। ਭਾਰਤੀ ਟੀਮ 10 ਦਸੰਬਰ 2023 ਤੋਂ 7 ਜਨਵਰੀ 2024 ਦਰਮਿਆਨ ਤਿੰਨ ਟੀ-20, ਤਿੰਨ ਵਨਡੇ ਅਤੇ ਦੋ ਟੈਸਟ ਮੈਚਾਂ ਲਈ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਬੋਰਡ ਨੇ ਕਿਹਾ ਹੈ ਕਿ ਇਸ ਅਸਾਈਨਮੈਂਟ ਦੌਰਾਨ ਦ੍ਰਾਵਿੜ ਟੀਮ ਦੇ ਨਾਲ ਹੋਣਗੇ।