ਚੰਡੀਗੜ੍ਹ, 04 ਸਤੰਬਰ 2024: ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ (Rahul Dravid) ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2025 ‘ਚ ਵੱਡੀ ਜ਼ਿੰਮੇਵਾਰੀ ਮਿਲੀ ਹੈ। ਰਾਹੁਲ ਦ੍ਰਾਵਿੜ IPL ਦੇ 2025 ਸੀਜ਼ਨ ਤੋਂ ਪਹਿਲਾਂ ਰਾਜਸਥਾਨ ਰਾਇਲਜ਼ (RR) ਦਾ ਮੁੱਖ ਕੋਚ ਬਣ ਗਏ ਹਨ ।ਜਿਕਰਯੋਗ ਹੈ ਕਿ ਰਾਹੁਲ ਦ੍ਰਾਵਿੜ ਇਸ ਸਾਲ ਜੂਨ ‘ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੁੱਖ ਕੋਚ ਸਨ।
‘ESPNcricinfo’ ਦੀ ਰਿਪੋਰਟ ਮੁਤਾਬਕ ਦ੍ਰਾਵਿੜ (Rahul Dravid) ਨੇ ਹਾਲ ਹੀ ‘ਚ ਫਰੈਂਚਾਇਜ਼ੀ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਨੇ ਆਗਾਮੀ ਮੈਗਾ ਨਿਲਾਮੀ ਤੋਂ ਪਹਿਲਾਂ ਖਿਡਾਰੀਆਂ ਨੂੰ ਬਰਕਰਾਰ ਰੱਖਣ ਬਾਰੇ ਸ਼ੁਰੂਆਤੀ ਗੱਲਬਾਤ ਕੀਤੀ ਹੈ। ਦ੍ਰਾਵਿੜ ਦਾ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨਾਲ ਅੰਡਰ-19 ਦੌਰ ਤੋਂ ਲੰਬੇ ਸਮੇਂ ਤੋਂ ਕੰਮਕਾਜੀ ਰਿਸ਼ਤਾ ਰਿਹਾ ਹੈ।