ਅੰਮ੍ਰਿਤਸਰ, 08 ਮਾਰਚ 2023: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਨੂੰ ਵਿਰਾਸਤੀ ਸ਼ਹਿਰ ਬਣਾਉਣ ਦੀ ਸੰਸਦ ਵਿੱਚ ਮੰਗ ਕੀਤੀ ਹੈ। ਰਾਘਵ ਚੱਢਾ ਨੇ ਟਵੀਟ ਕਰਦਿਆਂ ਲਿਖਿਆ ਕਿ “ਹੋਲਾ ਮੁਹੱਲਾ ਦੇ ਸ਼ੁਭ ਮੌਕੇ ‘ਤੇ, ਮੈਂ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦੇਣ ਲਈ ਆਪਣੀ ਬੇਨਤੀ ਨੂੰ ਮੁੜ ਦੁਹਰਾਉਂਦਾ ਹਾਂ, ਜੋ ਵਿਸ਼ਵ ਪ੍ਰਸਿੱਧ ਹੋਲਾ ਮੁਹੱਲਾ ਤਿਉਹਾਰ ਦੀ ਮੇਜ਼ਬਾਨੀ ਵੀ ਕਰਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਮਾਣਯੋਗ ਕੇਂਦਰੀ ਮੰਤਰੀ ਕਿਸ਼ਨ ਰੈੱਡੀ ਮੇਰੀ ਬੇਨਤੀ ‘ਤੇ ਅਨੁਕੂਲਤਾ ਨਾਲ ਵਿਚਾਰ ਕਰਨਗੇ।
On the auspicious occasion of Hola Mohalla, I reiterate my request for a heritage city status for the holy city of Shri Anandpur Sahib, which also hosts the world-famous Hola Mohalla festival. I hope the Hon’ble Union Minister will consider my request favourably. @kishanreddybjp pic.twitter.com/3ok8gvRbYS
— Raghav Chadha (@raghav_chadha) March 8, 2023