Site icon TheUnmute.com

ਰਾਘਵ ਚੱਢਾ ਨੇ ਰਾਜ ਸਭਾ ‘ਚ ਗੁਰਦੁਆਰਾ ਸਰਕਿਟ ਟ੍ਰੇਨ ਪ੍ਰੋਜੈਕਟ ਦਾ ਚੁੱਕਿਆ ਮੁੱਦਾ

Raghav Chadha

ਚੰਡੀਗੜ੍ਹ 05 ਅਗਸਤ 2022: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਰਾਜ ਸਭਾ ਵਿਚ ਗੁਰਦੁਆਰਾ ਸਰਕਿਟ ਟ੍ਰੇਨ ਪ੍ਰੋਜੈਕਟ (Gurdwara Circuit Train Project) ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਸਤਬੰਰ 2021 ‘ਚ ਭਾਰਤ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਗੁਰਦੁਆਰਾ ਸਰਕਿਟ ਟ੍ਰੇਨ ਦੇਸ਼ ਭਰ ‘ਚ ਚਲਾਈ ਜਾਵੇਗੀ ਅਤੇ ਜਿਸ ਦੇ ਨਾਲ ਦੇਸ਼ ਦੇ ਕਈ ਗੁਰਦੁਆਰਿਆਂ ਨੂੰ ਜੋੜਿਆ ਜਾਵੇਗਾ ਅਤੇ 11 ਦਿਨ ਅੰਦਰ ਹੋਣ ਵਾਲੀ ਯਾਤਰਾ ਅਮ੍ਰਿਤਸਰ ‘ਚ ਖ਼ਤਮ ਹੋਵੇਗੀ | ਜਿਸਦਾ ਸਿੱਖ ਸੰਗਤਾਂ ਵਲੋਂ ਵੀ ਸਵਾਗਤ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ‘ਤੇ ਕੋਈ ਕੰਮ ਨਹੀਂ ਹੋਇਆ, ਮੈ ਕੇਂਦਰ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਹੁਣ ਤੱਕ ਕੀ ਡਿਵੈਲਪਮੈਂਟ ਹੋਈ ਹੈ |

Exit mobile version