India Gate

ਇੰਡੀਆ ਗੇਟ ‘ਤੇ ਪਹਿਲਵਾਨਾਂ ਦਾ ਰੋਸ਼ ਮਾਰਚ, ਤਿਰੰਗਾ ਲੈ ਕੇ ਸਮਰਥਕਾਂ ਨਾਲ ਸੜਕ ‘ਤੇ ਉੱਤਰੇ ਪਹਿਲਵਾਨ

ਚੰਡੀਗੜ੍ਹ, 23 ਮਈ 2023: ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ। ਇਸ ਦੌਰਾਨ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਇੰਡੀਆ ਗੇਟ (India Gate) ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਤਿਰੰਗਾ ਲੈ ਕੇ ਇਸ ਵਿੱਚ ਸ਼ਮੂਲੀਅਤ ਕੀਤੀ। ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਮਾਰਚ ਦੇ ਮੱਦੇਨਜ਼ਰ ਪੁਲੀਸ ਨੇ ਇੰਡੀਆ ਗੇਟ ਖਾਲੀ ਕਰ ਦਿੱਤਾ ਤਾਂ ਜੋ ਲੋਕ ਉਨ੍ਹਾਂ ਦੇ ਸਮਰਥਨ ਵਿੱਚ ਸ਼ਾਮਲ ਨਾ ਹੋ ਸਕਣ।

Image

ਇਸ ਦੇ ਨਾਲ ਹੀ ਬ੍ਰਿਜ ਭੂਸ਼ਣ ਨੇ ਕਿਹਾ, ‘ਮੈਂ ਕਦੇ ਵੀ ਉਨ੍ਹਾਂ ਨੂੰ ਮਿਲਣ ਨਹੀਂ ਜਾਵਾਂਗਾ। ਪਹਿਲਾਂ ਉਹ ਮੇਰੇ ਪੈਰੀਂ ਹੱਥ ਲਾਉਂਦੇ ਸਨ ਤੇ ਹੁਣ ਧਰਨੇ ’ਤੇ ਬੈਠੇ ਹਨ। ਉਹ ਸਾਜ਼ਿਸ਼ ਦਾ ਸ਼ਿਕਾਰ ਹਨ। ਇਹ ਸੈਕਸੂਅਲ ਹਰਾਸਮੈਂਟ ਦਾ ਮਾਮਲਾ ਨਹੀਂ ਹੈ, ਸਗੋਂ ਗੁੱਡ ਟੱਚ-ਬੈਡ ਟੱਚ ਦਾ ਮਾਮਲਾ ਹੈ। ਬਜਰੰਗ ਪੂਨੀਆ ਦੀ ਕੁਸ਼ਤੀ ਸਮਾਪਤ ਹੋ ਗਈ ਹੈ। ਇਸ ਦੇ ਜਵਾਬ ‘ਚ ਵਿਨੇਸ਼ ਫੋਗਾਟ ਨੇ ਕਿਹਾ ਕਿ ਉਨ੍ਹਾਂ ਦੇ ਘਰ ‘ਚ ਮਾਵਾਂ, ਧੀਆਂ ਅਤੇ ਔਰਤਾਂ ਵੀ ਹਨ।

ਇੱਕ ਟੀਵੀ ਚੈਨਲ ਨਾਲ ਗੱਲਬਾਤ ਵਿੱਚ ਬ੍ਰਿਜ ਭੂਸ਼ਣ ਨੇ ਕਿਹਾ- ਕੀ ਐਫਆਈਆਰ ਨੂੰ ਅੰਤਿਮ ਮੰਨਿਆ ਜਾਵੇਗਾ, ਜੇਕਰ ਜਾਂਚ ਏਜੰਸੀਆਂ ਆਪਣਾ ਕੰਮ ਬੰਦ ਕਰ ਦੇਣ। ਕੀ ਉਸੇ ਨੂੰ ਚਾਰਜਸ਼ੀਟ ਮੰਨਿਆ ਜਾਣਾ ਚਾਹੀਦਾ ਹੈ? ਕੀ ਸਬੂਤ-ਗਵਾਹਾਂ ਦੇ ਬਿਆਨਾਂ ਦੀ ਲੋੜ ਨਹੀਂ ਹੈ। ਇਸ ਲਈ ਥਾਣੇ ਬੰਦ ਕਰੋ, ਜਾਂਚ ਏਜੰਸੀਆਂ ਬੰਦ ਕਰੋ। ਇੱਕ ਅਖਬਾਰ ਛਾਪੋ ਅਤੇ ਉਸਨੂੰ ਫਾਂਸੀ ਦਿਓ।

 

Scroll to Top