Bajrang Punia

ਏਸ਼ੀਆਈ ਖੇਡਾਂ ‘ਚ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਦੀ ਸਿੱਧੀ ਐਂਟਰੀ ‘ਤੇ ਉੱਠੇ ਸਵਾਲ, ਦੂਜੇ ਪਹਿਲਵਾਨ ਨਾਰਾਜ਼

ਚੰਡੀਗੜ੍ਹ, 19 ਜੁਲਾਈ 2023: ਮੌਜੂਦਾ ਅੰਡਰ-20 ਵਿਸ਼ਵ ਚੈਂਪੀਅਨ ਅੰਤਿਮ ਪੰਘਾਲ ਨੇ ਬੁੱਧਵਾਰ ਨੂੰ ਵਿਨੇਸ਼ ਫੋਗਾਟ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ‘ਚ ਦਿੱਤੀ ਗਈ ਛੋਟ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ 53 ਕਿਲੋਗ੍ਰਾਮ ਵਰਗ ਵਿੱਚ ਸਿਰਫ਼ ਉਹ ਹੀ ਨਹੀਂ ਸਗੋਂ ਹੋਰ ਵੀ ਕਈ ਭਾਰਤੀ ਪਹਿਲਵਾਨ ਇਸ ਪ੍ਰਸਿੱਧ ਪਹਿਲਵਾਨ ਨੂੰ ਹਰਾਉਣ ਦੇ ਸਮਰੱਥ ਹਨ। ਵਿਨੇਸ਼ ਫੋਗਾਟ (53 ਕਿਲੋਗ੍ਰਾਮ) ਅਤੇ ਬਜਰੰਗ ਪੂਨੀਆ (65 ਕਿਲੋਗ੍ਰਾਮ) ਨੂੰ ਮੰਗਲਵਾਰ ਨੂੰ ਭਾਰਤੀ ਓਲੰਪਿਕ ਸੰਘ ਦੀ ਐਡ-ਹਾਕ ਕਮੇਟੀ ਨੇ ਏਸ਼ੀਆਈ ਖੇਡਾਂ (Asian Games)  ਲਈ ਸਿੱਧੀ ਐਂਟਰੀ ਦਿੱਤੀ ਸੀ, ਜਦੋਂ ਕਿ ਹੋਰ ਪਹਿਲਵਾਨਾਂ ਨੂੰ 22 ਅਤੇ 23 ਜੁਲਾਈ ਨੂੰ ਟਰਾਇਲਾਂ ਰਾਹੀਂ ਭਾਰਤੀ ਟੀਮ ਵਿੱਚ ਆਪਣੀ ਥਾਂ ਪੱਕੀ ਕਰਨੀ ਪਵੇਗੀ |

ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ 19 ਸਾਲਾ ਪੰਘਾਲ ਨੇ ਪੁੱਛਿਆ ਕਿ ਵਿਨੇਸ਼ ਨੂੰ ਕਿਉਂ ਚੁਣਿਆ ਗਿਆ ਜਦੋਂ ਉਹ ਲੰਬੇ ਸਮੇਂ ਤੋਂ ਸਿਖਲਾਈ ਨਹੀਂ ਲੈ ਰਹੀ ਹੈ। ਪੰਘਾਲ ਜੋ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਚਾਂਦੀ ਦਾ ਤਗਮਾ ਜੇਤੂ ਹੈ, ਉਸਨੇ ਇੱਕ ਵੀਡੀਓ ਰਾਹੀਂ ਛੋਟ ਦੇ ਮਾਪਦੰਡ ਬਾਰੇ ਪੁੱਛਿਆ ਹੈ, ਪੰਘਾਲ 53 ਕਿਲੋਗ੍ਰਾਮ ਵਿੱਚ ਮੁਕਾਬਲਾ ਕਰਦੀ ਹੈ। ਪੰਘਾਲ ਨੇ ਵਿਨੇਸ਼ ਫੋਗਾਟ ਦੀ ਏਸ਼ਿਆਈ ਖੇਡਾਂ ਲਈ ਸਿੱਧੀ ਐਂਟਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਉਨ੍ਹਾਂ ਨੇ ਕੋਈ ਅਭਿਆਸ ਨਹੀਂ ਕੀਤਾ ਅਤੇ ਨਾ ਹੀ ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਦੀ ਕੋਈ ਉਪਲਬਧੀ ਹੈ।

ਪੰਘਾਲ ਨੇ ਕਿਹਾ ਕਿ ਪਿਛਲੇ ਸਾਲ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੈਂ ਸੋ ਤਮਗਾ ਜਿੱਤਿਆ ਸੀ ਅਤੇ ਇਹ ਉਪਲਬਧੀ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਸੀ। ਮੈਂ 2023 ਏਸ਼ਿਆਈ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ | ਸਾਕਸ਼ੀ ਮਲਿਕ ਦੀ ਐਂਟਰੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਾਕਸ਼ੀ ਮਲਿਕ ਵੀ ਓਲੰਪਿਕ ਮੈਡਲ ਜਿੱਤ ਚੁੱਕੀ ਹੈ, ਉਸ ਨੂੰ ਵੀ ਨਹੀਂ ਭੇਜਿਆ ਜਾ ਰਿਹਾ।

 

Scroll to Top