ਸਪੋਰਟਸ, 18 ਸਤੰਬਰ 2025: ਪੀਵੀ ਸਿੰਧੂ (PV Sindhu) ਵੀਰਵਾਰ ਨੂੰ ਚਾਈਨਾ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪਹੁੰਚ ਗਈ। ਪੀਵੀ ਸਿੰਧੂ ਨੇ ਥਾਈਲੈਂਡ ਦੀ ਛੇਵੀਂ ਦਰਜਾ ਪ੍ਰਾਪਤ ਪੋਰਨਪਾਵੀ ਚੋਚੂਵੋਂਗ ਨੂੰ ਸਿੱਧੇ ਗੇਮਾਂ ‘ਚ 21-15, 21-15 ਨਾਲ ਹਰਾਇਆ, ਇਹ ਮੈਚ ਸਿਰਫ਼ 41 ਮਿੰਟ ਚੱਲਿਆ।
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ, ਜੋ ਵਰਤਮਾਨ ‘ਚ ਦੁਨੀਆ ‘ਚ 14ਵੇਂ ਸਥਾਨ ‘ਤੇ ਹੈ, ਉਨ੍ਹਾਂ ਨੇ ਇਸ ਜਿੱਤ ਨਾਲ ਚੋਚੂਵੋਂਗ ਵਿਰੁੱਧ ਆਪਣੇ ਹੈੱਡ-ਟੂ-ਹੈੱਡ ਰਿਕਾਰਡ ਨੂੰ ਸੁਧਾਰ ਕੇ 6-5 ਕਰ ਦਿੱਤਾ। ਉਸਦਾ ਸਾਹਮਣਾ ਕੁਆਰਟਰ ਫਾਈਨਲ ‘ਚ ਕੋਰੀਆ ਦੀ ਚੋਟੀ ਦੀ ਦਰਜਾ ਪ੍ਰਾਪਤ ਐਨ ਸੇ ਯੰਗ ਅਤੇ ਡੈਨਮਾਰਕ ਦੀ ਮੀਆ ਬਲਿਕਫੈਲਡਟ ਵਿਚਕਾਰ ਮੈਚ ਦੇ ਜੇਤੂ ਨਾਲ ਹੋਵੇਗਾ।
ਸਿੰਧੂ (PV Sindhu) ਹਾਂਗਕਾਂਗ ਓਪਨ ਦੇ ਪਹਿਲੇ ਦੌਰ ‘ਚ ਬਾਹਰ ਹੋ ਗਈ ਸੀ। ਚਾਈਨਾ ਮਾਸਟਰਜ਼ ਜਿੱਤਣ ਤੋਂ ਬਾਅਦ, ਉਸਨੇ ਕਿਹਾ, “ਚੋਚੂਵੋਂਗ ਇੱਕ ਚੋਟੀ ਦੀ ਖਿਡਾਰਨ ਹੈ। ਮੈਂ ਇੰਡੋਨੇਸ਼ੀਆ ਓਪਨ ‘ਚ ਵੀ ਉਸਦੇ ਖਿਲਾਫ ਖੇਡੀ ਸੀ ਅਤੇ ਮੈਚ ਮੁਸ਼ਕਿਲ ਸੀ। ਪਹਿਲਾ ਗੇਮ ਜਿੱਤਣ ਤੋਂ ਬਾਅਦ, ਮੈਂ ਦੂਜੇ ‘ਚ ਵਧੇਰੇ ਸਾਵਧਾਨ ਸੀ।” ਸਿੰਧੂ ਇਸ ਸਮੇਂ ਸਾਬਕਾ ਇੰਡੋਨੇਸ਼ੀਆਈ ਪੁਰਸ਼ ਸਿੰਗਲਜ਼ ਕੋਚ ਇਰਵਾਨਸਾਹ ਆਦਿ ਪ੍ਰਤਾਮਾ ਨਾਲ ਸਿਖਲਾਈ ਲੈ ਰਹੀ ਹੈ, ਜੋ ਹੁਣ ਭਾਰਤੀ ਮਹਿਲਾ ਸਿੰਗਲਜ਼ ਕੋਚ ਹੈ।
Read More: Malaysia Masters: ਐੱਚਐੱਸ ਪ੍ਰਣਯ ਤੇ ਕਰੁਣਾਕਰਨ ਦਾ ਵੱਡਾ ਉਲਟਫੇਰ, ਦੂਜੇ ਦੌਰ ‘ਚ ਬਣਾਈ ਜਗ੍ਹਾ




