Site icon TheUnmute.com

ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਫੂਕਿਆ ਗਿਆ ਨਵਜੋਤ ਸਿੰਘ ਸਿੱਧੂ ਦਾ ਪੁਤਲਾ

ਗੈਸਟ ਫੈਕਲਟੀ

ਚੰਡੀਗੜ੍ਹ, 6 ਦਸੰਬਰ 2021 : ਬਠਿੰਡਾ ਦੇ ਰਾਜਿੰਦਰਾ ਕਾਲਜ ਦੇ ਬਾਹਰ ਬੈਠੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਵਲੋਂ ਅੱਜ ਨਵਜੋਤ ਸਿੰਘ ਸਿੱਧੂ ਖਿਲਾਫ ਰੋਸ ਜ਼ਾਹਿਰ ਕਰਦਿਆਂ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ |

ਇਸ ਬਾਰੇ ਬੋਲਦੇ ਹੋਏ ਗੈਸਟ ਫੈਕਲਟੀ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਵਿੱਚ ਬੈਠੇ ਗੈਸਟ ਫੈਕਲਟੀ ਪ੍ਰੋਫੈਸਰਾਂ ਕੋਲ ਜਾ ਕੇ ਧਰਨੇ ਦਾ ਹਿੱਸਾ ਬਣ ਰਹੇ ਹਨ |

ਪਰ ਪੰਜਾਬ ਵਿੱਚ ਬੈਠੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੇ ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਅੱਜ ਰੋਸ ਜ਼ਾਹਿਰ ਕਰਦੇ ਹੋਏ ਪੁਤਲਾ ਫੂਕਿਆ ਗਿਆ | ਉਹਨਾਂ ਕਿਹਾ ਜੇਕਰ ਆਉਣ ਵਾਲੇ ਸਮੇਂ ਵਿਚ ਸਰਕਾਰਾਂ ਨਹੀਂ ਗੌਰ ਕਰਦਿਆਂ ਤੇ ਪ੍ਰੋਫੈਸਰਾਂ ਨੂੰ ਦੋ ਚਾਰ ਹੋਣਾ ਪਵੇਗਾ ਤਾਂ ਕਿ ਸਰਕਾਰਾਂ ਨੂੰ ਜਗਾ ਸਕਣ ਅਤੇ ਆਪਣੀਆਂ ਮੰਗਾਂ ਵੱਲ ਗੌਰ ਕਰਵਾ ਸਕਣ |

Exit mobile version