14 ਦਸੰਬਰ 2024: ਪੁਸ਼ਪਾ-2 (Pushpa-2 actor Allu Arjun) ਦੇ ਅਦਾਕਾਰ ਅੱਲੂ ਅਰਜੁਨ ਨੂੰ ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਚੰਚਲਗੁਡਾ (hanchalguda Central Jail) ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਸ ਦਾ ਪਿਤਾ ਅੱਲੂ ਅਰਾਵਿੰਦ(His father Allu Aravind and father-in-law Kancharala Chandrasekhar) ਅਤੇ ਸਹੁਰਾ ਕੰਚਰਾਲਾ ਚੰਦਰਸ਼ੇਖਰ ਰੈੱਡੀ ਉਸ ਨੂੰ ਲੈਣ ਜੇਲ੍ਹ ਪੁੱਜੇ ਸਨ। ਅੱਲੂ ਕਰੀਬ 18 ਘੰਟੇ ਹਿਰਾਸਤ ‘ਚ ਰਿਹਾ। ਰਿਲੀਜ਼ ਹੋਣ ਤੋਂ ਬਾਅਦ ਅੱਲੂ ਗੀਤਾ(Geetha Arts Production House) ਆਰਟਸ ਪ੍ਰੋਡਕਸ਼ਨ ਹਾਊਸ ਪਹੁੰਚੇ।
ਅੱਲੂ ਅਰਜੁਨ ਨੂੰ ਪੁਲਸ ਨੇ ਸ਼ੁੱਕਰਵਾਰ ਦੁਪਹਿਰ 12 ਵਜੇ ਗ੍ਰਿਫਤਾਰ ਕੀਤਾ ਸੀ। ਉਸ ‘ਤੇ 4 ਦਸੰਬਰ ਨੂੰ ਹੈਦਰਾਬਾਦ ‘ਚ ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ ‘ਚ ਬਿਨਾਂ ਦੱਸੇ ਪਹੁੰਚਣ ਦਾ ਦੋਸ਼ ਹੈ। ਇਸ ਕਾਰਨ ਉਥੇ ਭੀੜ ਇਕੱਠੀ ਹੋ ਗਈ ਅਤੇ ਭਗਦੜ ਮੱਚ ਗਈ। ਇਕ ਔਰਤ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।
ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ 4 ਵਜੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਅੱਲੂ ਨੇ ਅੰਤਰਿਮ ਜ਼ਮਾਨਤ ਲਈ ਤੇਲੰਗਾਨਾ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ।
ਸ਼ਾਮ 5 ਵਜੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਗਈ। ਇਸ ਦੌਰਾਨ ਅੱਲੂ ਨੂੰ ਚੰਚਲਗੁੜਾ ਕੇਂਦਰੀ ਜੇਲ੍ਹ ਲਿਜਾਇਆ ਗਿਆ। ਉੱਥੇ ਉਸ ਨੂੰ ਕਲਾਸ-1 ਦੀ ਬੈਰਕ ਵਿੱਚ ਰੱਖਿਆ ਗਿਆ।
ਉਮੀਦ ਕੀਤੀ ਜਾ ਰਹੀ ਸੀ ਕਿ ਅੱਲੂ ਸ਼ੁੱਕਰਵਾਰ ਰਾਤ ਨੂੰ ਹੀ ਰਿਲੀਜ਼ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਜੇਲ੍ਹ ਪ੍ਰਸ਼ਾਸਨ ਨੇ ਕਿਹਾ ਸੀ ਕਿ ਅਦਾਲਤ ਦੇ ਹੁਕਮਾਂ ਦੀ ਕਾਪੀ ਨਹੀਂ ਮਿਲੀ ਹੈ।
ਅੱਲੂ ਦੇ ਵਕੀਲ ਨੇ ਕਿਹਾ- ਅੱਲੂ ਅਰਜੁਨ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਦਿੱਤੀ ਗਈ ਸੀ ਪਰ ਉਸ ਨੂੰ ਪਹਿਲਾਂ ਰਿਹਾਅ ਨਹੀਂ ਕੀਤਾ ਗਿਆ। ਇਹ ਗੈਰ-ਕਾਨੂੰਨੀ ਹਿਰਾਸਤ ਹੈ, ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਇਸ ਦਾ ਜਵਾਬ ਜੇਲ੍ਹ ਪ੍ਰਸ਼ਾਸਨ ਨੂੰ ਦੇਣਾ ਪਵੇਗਾ।
read more: ਪੁਸ਼ਪਾ 2′ ਦੇ ਸੁਪਰਸਟਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਮਾਮਲਾ