pushpa 2

Pushpa 2 Box Office Collection: ਭਾਰਤੀ ਬਾਕਸ ਆਫਿਸ ‘ਤੇ 600 ਕਰੋੜ ਦੇ ਕਲੱਬ ‘ਚ ਹੋਈ ਸ਼ਾਮਲ

11 ਦਸੰਬਰ 2024: ਅੱਲੂ ਅਰਜੁਨ (Allu Arjun’s film ‘Pushpa 2: The Rule’.) ਦੀ ਫਿਲਮ ‘ਪੁਸ਼ਪਾ 2: ਦ ਰੂਲ’ ਲਈ (audience) ਦਰਸ਼ਕਾਂ ‘ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਇਹ ਫਿਲਮ 5 ਦਸੰਬਰ ਨੂੰ ਪਰਦੇ ‘ਤੇ (December 5 and since the first day) ਆਈ ਸੀ ਅਤੇ ਪਹਿਲੇ ਦਿਨ ਤੋਂ ਹੀ ਇਸ ਫਿਲਮ ਨੇ ਹਰ ਦਿਨ ਰਿਕਾਰਡ ਤੋੜ ਕਲੈਕਸ਼ਨ ਕੀਤੀ ਹੈ। ‘ਪੁਸ਼ਪਾ 2: ਦ ਰੂਲ’ ਨਾ ਸਿਰਫ਼ ਭਾਰਤ ‘ਚ ਸਗੋਂ ਦੁਨੀਆ ਭਰ ‘ਚ ਹਰ ਰੋਜ਼ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੀ ਹੈ। ਸਿਰਫ 6 ਦਿਨਾਂ ‘ਚ ਇਹ (this film has joined the 600 crore club at the Indian box office.) ਫਿਲਮ ਭਾਰਤੀ ਬਾਕਸ ਆਫਿਸ ‘ਤੇ 600 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ ਹੈ।

‘ਪੁਸ਼ਪਾ 2: ਦ ਰੂਲ’ (Pushpa 2: The Rule’) ਨੇ ਪਹਿਲੇ ਦਿਨ 164.25 ਕਰੋੜ ਰੁਪਏ ਦੀ ਓਪਨਿੰਗ (opening) ਕੀਤੀ ਸੀ। ਪੇਡ ਪ੍ਰੀਵਿਊ ਨਾਲ ਕੁਲੈਕਸ਼ਨ (collection) 174.95 ਕਰੋੜ ਰੁਪਏ ਤੱਕ ਪਹੁੰਚ ਗਈ। ਅੱਲੂ ਅਰਜੁਨ ਦੀ (Allu Arjun’s film ) ਫਿਲਮ ਦਾ ਕਲੈਕਸ਼ਨ ਦੂਜੇ ਦਿਨ 93.8 ਕਰੋੜ ਰੁਪਏ, ਤੀਜੇ ਦਿਨ 119.25 ਕਰੋੜ ਅਤੇ ਚੌਥੇ ਦਿਨ 141.05 ਕਰੋੜ ਰੁਪਏ ਰਿਹਾ। ਪੰਜਵੇਂ ਦਿਨ ‘ਪੁਸ਼ਪਾ 2: ਦ ਰੂਲ’ ਨੇ 64.45 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਛੇਵੇਂ ਦਿਨ ਫਿਲਮ ਨੇ ਹੁਣ ਤੱਕ (ਸਵੇਰੇ 10.30 ਵਜੇ ਤੱਕ) 53.4 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

‘ਪੁਸ਼ਪਾ 2: ਦ ਰੂਲ’ ਦਾ ਦਿਨ-ਵਾਰ ਸੰਗ੍ਰਹਿ

ਦਿਨ 0 ₹ 10.65 ਕਰੋੜ
ਦਿਨ 1 ₹ 164.25 ਕਰੋੜ
ਦਿਨ 2 ₹ 93.8 ਕਰੋੜ
ਦਿਨ 3 ₹ 119.25 ਕਰੋੜ
ਦਿਨ 4 ₹ 141.05 ਕਰੋੜ
ਦਿਨ 5 ₹ 64.45 ਕਰੋੜ
ਦਿਨ 6 ₹ 53.4 ਕਰੋੜ
ਕੁੱਲ ₹ 646.85 ਕਰੋੜ

‘ਪੁਸ਼ਪਾ 2: ਦ ਰੂਲ’ ਨੇ ਤੋੜਿਆ ‘ਸਟ੍ਰੀ 2’ ਦਾ ਰਿਕਾਰਡ
‘ਪੁਸ਼ਪਾ 2: ਦ ਰੂਲ’ ਨੇ 6 ਦਿਨਾਂ ‘ਚ ਕੁੱਲ 646.85 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਫਿਲਮ ਨੇ ‘ਸਟ੍ਰੀ 2’ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਸਾਲ ਪਰਦੇ ‘ਤੇ ਆਈ ਸ਼ਰਧਾ ਕਪੂਰ ਦੀ ਫਿਲਮ ਨੇ ਭਾਰਤੀ ਬਾਕਸ ਆਫਿਸ ‘ਤੇ 597.99 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਸਟ੍ਰੀ 2’ ਨੂੰ ਮਾਤ ਦੇਣ ਤੋਂ ਬਾਅਦ ‘ਪੁਸ਼ਪਾ 2: ਦ ਰੂਲ’ ਹੁਣ ਭਾਰਤ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ ‘ਚ 6ਵੇਂ ਨੰਬਰ ‘ਤੇ ਆ ਗਈ ਹੈ।

ਦੁਨੀਆ ਭਰ ਦੇ 900 ਕਰੋੜ ਕਲੱਬ ‘ਚ ‘ਪੁਸ਼ਪਾ 2: ਦ ਰੂਲ’ ਦੀ ਐਂਟਰੀ
ਦੁਨੀਆ ਭਰ ‘ਚ ਵੀ ‘ਪੁਸ਼ਪਾ 2: ਦ ਰੂਲ’ ਹਿੱਟ ਰਹੀ ਹੈ। ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ ਦੁਨੀਆ ਭਰ ‘ਚ 900 ਕਰੋੜ ਦੇ ਕਲੱਬ ‘ਚ ਐਂਟਰੀ ਕਰ ਚੁੱਕੀ ਹੈ। ਟਰੇਡ ਐਨਾਲਿਸਟ ਰਮੇਸ਼ ਬਾਲਾ ਨੇ ਆਪਣੇ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

Read more: Pushpa 2: ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2’ ਨੇ ਪਹਿਲੇ ਦਿਨ ਕੀਤੀ ਰਿਕਾਰਡ ਤੋੜ ਕਮਾਈ

Scroll to Top