ਚੰਡੀਗੜ੍ਹ, 06 ਦਸੰਬਰ 2024: film Pushpa 2: ਸਾਊਥ ਫਿਲਮ ਸੁਪਰਸਟਾਰ ਅੱਲੂ ਅਰਜੁਨ (Allu Arjun) ਦੀ ਸਟਾਰਰ ਫਿਲਮ ‘ਪੁਸ਼ਪਾ 2‘ ਵੀਰਵਾਰ ਨੂੰ ਰਿਲੀਜ਼ ਹੋਈ ਅਤੇ ਪਹਿਲੇ ਹੀ ਦਿਨ ਇਸ ਨੇ ਸਿਨੇਮਾਘਰਾਂ ‘ਚ ਆਪਣਾ ਜਾਦੂ ਦਿਖਾਇਆ ਹੈ, ਜਿਸ ਦੀ ਉਮੀਦ ਕੀਤੀ ਜਾ ਰਹੀ ਸੀ।
ਇਸ ਦੌਰਾਨ ‘ਪੁਸ਼ਪਾ 2’ ਨੇ ਭਾਰਤ ‘ਚ ਪਹਿਲੇ ਦਿਨ 175 ਕਰੋੜ ਦੀ ਕਮਾਈ ਕਰਕੇ ਬਾਕਸ ਆਫਿਸ ‘ਤੇ ਇਤਿਹਾਸ ਰਚ ਦਿੱਤਾ ਹੈ। ਹਿੰਦੀ ਬੈਲਟ ਤੋਂ ਇਸ ‘ਪੁਸ਼ਪਾ 2’ ਫਿਲਮ ਨੇ ਭਾਰਤ ‘ਚ 67 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਸ਼ਾਹਰੁਖ ਖਾਨ ਦੀ ‘ਜਵਾਨ’ ਫਿਲਮ ਨੂੰ ਪਿੱਛੇ ਛੱਡ ਦਿੱਤਾ | ਸੁਕੁਮਾਰ ਦੁਆਰਾ ਨਿਰਦੇਸ਼ਿਤ ‘ਪੁਸ਼ਪਾ 2’ ਦਾ ਰਨਟਾਈਮ ਤਿੰਨ ਘੰਟੇ 21 ਮਿੰਟ ਹੈ।
ਸੁਕੁਮਾਰ ਦੁਆਰਾ ਨਿਰਦੇਸ਼ਤ, ‘ਪੁਸ਼ਪਾ 2’ (film Pushpa 2) ਦੇ ਸਿਤਾਰੇ ਅੱਲੂ ਅਰਜੁਨ, ਰਸ਼ਮਿਕਾ ਮੰਦਦਾਨਾ ਅਤੇ ਫਹਾਦ ਫਾਸਿਲ ਮੁੱਖ ਭੂਮਿਕਾਵਾਂ ‘ਚ ਹਨ। ਇਹ ਫਿਲਮ 5 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਹੁਣ ਸਾਰਿਆਂ ਦੀਆਂ ਨਜ਼ਰਾਂ ‘ਪੁਸ਼ਪਾ 2’ ਦੇ ਵੀਕੈਂਡ ਕਲੈਕਸ਼ਨ ‘ਤੇ ਟਿਕੀਆਂ ਹੋਈਆਂ ਹਨ।
ਸੁਕੁਮਾਰ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੇ ਬਾਰੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਇਹ ਫਿਲਮ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜਨ ਵਾਲੀ ਹੈ। ਇਸ ਨੇ ਜ਼ਬਰਦਸਤ ਐਡਵਾਂਸ ਬੁਕਿੰਗ ਕੀਤੀ ਅਤੇ ਸਿਰਫ ਐਡਵਾਂਸ ਬੁਕਿੰਗ ਰਾਹੀਂ 105 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਹਾਲਾਂਕਿ, ਇਸ ‘ਚ ਬਲਾਕ ਸੀਟਾਂ ਦੇ ਅੰਕੜੇ ਵੀ ਸ਼ਾਮਲ ਸਨ।
ਇਸ ਫਿਲਮ (film Pushpa 2) ਨੇ ਨਾ ਸਿਰਫ ਇਸ ਸਾਲ ਅਤੇ ਪਿਛਲੇ ਸਾਲ ਦੇ ਓਪਨਿੰਗ ਡੇ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਸਗੋਂ ਹੁਣ ਤੱਕ ਦੀਆਂ ਚੋਟੀ ਦੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੇ ਸਾਰੇ ਪੰਜ ਭਾਸ਼ਾਵਾਂ ‘ਚ ਪਹਿਲੇ ਦਿਨ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਜਦੋਂ ਕਿ ਬੁੱਧਵਾਰ ਨੂੰ ਤੇਲਗੂ ਸੰਸਕਰਣ ਦੇ ਕੁਝ ਪੇਡ ਪ੍ਰੀਮੀਅਰ ਆਯੋਜਿਤ ਕੀਤੇ ਗਏ ਸਨ, ਜਿਨ੍ਹਾਂ ਨੇ 10.1 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਫਿਲਮ ਨੇ 175 ਕਰੋੜ ਰੁਪਏ ਦਾ ਕੁਲੈਕਸ਼ਨ ਕਰ ਲਿਆ ਹੈ।
Read More: Entertainment News: ਚਾਚੇ ਭਤੀਜੇ ਵਿਚਾਲੇ 7 ਸਾਲਾਂ ਤੋਂ ਚੱਲ ਰਿਹਾ ਵਿਵਾਦ ਖ਼ਤਮ