ਚੰਡੀਗੜ੍ਹ,31ਜੁਲਾਈ:ਪੰਜਾਬ ਦਾ ਮਾਣ “ਬੀਬੀ ਮਾਨ ਕੌਰ” ,ਆਪਣੀ ਸੋਹਣੀ ਉਮਰ ਹੰਢਾ ਕੇ ਜ਼ਿੰਦਾਦਿਲ ਜਜ਼ਬੇ ਨਾਲ 105 ਸਾਲ ਦੀ ਉਮਰ ‘ਚ ਅੱਜ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ | ਬੀਬੀ ਮਾਨ ਕੌਰ 105 ਸਾਲਾ ਤੇਜ਼ ਦੌੜਾਕ ਸੀ |ਜਿੰਨਾ ਦੀ ਪਿਛਲੇ ਦਿਨੀ ਕੁਝ ਤਬੀਅਤ ਵਿਗੜ ਗਈ ,ਜਿਸ ਮਗਰੋਂ ਉਹਨਾਂ ਨੂੰ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿਚ ਜੇਰੇ ਇਲਾਜ ਰੱਖਿਆ ਗਿਆ ਸੀ । ਪਰ ਅੱਜ ਪੰਜਾਬ ਦੀ 105 ਸਾਲਾ ਤੇਜ਼ ਦੌੜਾਕ ਬੀਬੀ ਮਾਨ ਕੌਰ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ |
ਜ਼ਿਕਰਯੋਗ ਹੈ ਕਿ ਬੀਬੀ ਮਾਨ ਕੌਰ ਕੈਂਸਰ ਨਾਲ ਪੀੜਤ ਸੀ ਤੇ ਦੁਪਹਿਰ ਨੂੰ ਅਚਾਨਕ ਉਨ੍ਹਾਂ ਦੀ ਹਾਲਤ ਖ਼ਰਾਬ ਹੋਣ ਕਰਕੇ ਮੌਤ ਹੋ ਗਈ। ਬੀਬੀ ਮਾਨ ਕੌਰ ਦੀ ਮੌਤ ਕਾਰਨ ਸੋਗ ਦੀ ਲਹਿਰ ਹੈ |ਪਰ ਮਾਣ ਵਾਲੀ ਗੱਲ ਇਹ ਹੈ ਕਿ 105 ਸਾਲਾ ਤੇਜ਼ ਦੌੜਾਕ ਬੀਬੀ ਮਾਨ ਕੌਰ ਨੇ ਆਪਣੀ ਜ਼ਿੰਦਗੀ ਬਹੁਤ ਵਧੀਆ ਢੰਗ ਨਾਲ ਬਤੀਤ ਕੀਤੀ ਤੇ ਤੇਜ਼ ਦੌੜਾਕ ‘ਚ ਕਈ ਤਗਮੇ ਆਪਣੇ ਨਾਂ ਕਰਕੇ ਦੇਸ਼ ਦਾ ਨਾਮ ਰੋਸ਼ਨ ਕੀਤਾ |ਬੀਬੀ ਮਾਨ ਕੌਰ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਰਹਿਣਗੇ |