School of Happiness

ਸ੍ਰੀ ਆਨੰਦਪੁਰ ਸਾਹਿਬ ਵਿਖੇ ਖੁੱਲ੍ਹੇਗਾ ਪੰਜਾਬ ਦਾ ਪਹਿਲਾ ‘ਸਕੂਲ ਆਫ਼ ਹੈਪੀਨੈਸ’

ਚੰਡੀਗੜ, 10 ਅਗਸਤ 2024: ਪੰਜਾਬ ਦਾ ਪਹਿਲਾ ‘ਸਕੂਲ ਆਫ਼ ਹੈਪੀਨੈਸ’ (School of Happiness) ਸ੍ਰੀ ਆਨੰਦਪੁਰ ਸਾਹਿਬ ਵਿਖੇ ਖੁੱਲ੍ਹੇਗਾ | ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਦ ਸੋਸ਼ਲ ਮੀਡੀਆ ਐਕਸ ‘ਤੇ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਲਿਖਿਆ ਹੈ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦਾ ਪਹਿਲਾ “ਸਕੂਲ ਆਫ ਹੈਪੀਨੈਸ” ਸ੍ਰੀ ਅਨੰਦਪੁਰ ਸਾਹਿਬ ‘ਚ ਖੁੱਲਣ ਜਾ ਰਿਹਾ ਹੈ।

ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਦੇ ਪਿੰਡ ਲਖੇੜੀ ‘ਚ ਇਹ ‘ਸਕੂਲ ਆਫ ਹੈਪੀਨੇਸ’ ਖੁੱਲ੍ਹੇਗਾ । ਇਹ ਸਕੂਲ ਬਾਲ ਦਿਹਾੜੇ ‘ਤੇ ਸ਼ੁਰੂ ਹੋ ਸਕਦਾ ਹੈ। ਪੰਜਾਬ ਭਰ ‘ਚ 132 “ਸਕੂਲ ਆਫ਼ ਹੈਪੀਨੈਸ” (School of Happiness) ਖੋਲ੍ਹੇ ਜਾਣਗੇ। 10 ਸ਼ਹਿਰੀ ਅਤੇ 122 ਪੇਂਡੂ ਖੇਤਰਾਂ ‘ਚ ਹੋਣਗੇ। ਇਸ ‘ਚ 8 ਕਲਾਸਰੂਮ, ਕੰਪਿਊਟਰ ਲੈਬ, ਕ੍ਰਿਕਟ, ਬੈਡਮਿੰਟਨ, ਫੁੱਟਬਾਲ ਸਟੇਡੀਅਮ ਅਤੇ ਵੱਖ-ਵੱਖ ਉਮਰ ਵਰਗਾਂ ਲਈ ਵਿਸ਼ੇਸ਼ ਸਹੂਲਤਾਂ ਹੋਣਗੀਆਂ।

ਪੰਜਾਬ ‘ਚ ਇਸ ਵੇਲੇ ਪੰਜਵੀਂ ਜਮਾਤ ਤੱਕ 12800 ਪ੍ਰਾਇਮਰੀ ਸਕੂਲ ਹਨ, ਜਿਨ੍ਹਾਂ ‘ਚ 48000 ਅਧਿਆਪਕ 14 ਲੱਖ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਸ਼ੁਰੂ ‘ਚ ਸਰਕਾਰ ਨੇ 10 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਸੀ |

Scroll to Top