July 7, 2024 5:10 pm
Harjinder Kaur

ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਨੈਸ਼ਨਲ ਵੇਟਲਿਫ਼ਟਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

ਚੰਡੀਗ੍ਹੜ 05 ਜਨਵਰੀ 2023: ਪੰਜਾਬ ਧੀ ਹਰਜਿੰਦਰ ਕੌਰ ਨੇ ਨੈਸ਼ਨਲ ਵੇਟਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਸੂਬੇ ਦੇ ਮਾਣ ਵਧਾਇਆ ਹੈ । ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ 2022 ਵਿਚ ਵੇਟ ਲਿਫ਼ਟਰ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਦੇਸ਼ ਦੇ ਝੋਲੀ ਵਿੱਚ ਪਾਇਆ ਸੀ ।

ਹਰਜਿੰਦਰ ਕੌਰ ਤਮਿਲਨਾਡੂ ਵਿਚ ਚੱਲ ਰਹੀ ਨੈਸ਼ਨਲ ਵੇਟਲਿਫ਼ਟਿੰਗ ਚੈਂਪੀਅਨਸ਼ਿਪ ਦੇ ਸੱਤਵੇਂ ਦਿਨ ਹੋਏ ਮੁਕਾਬਲਿਆਂ ਵਿਚ 71 ਕਿੱਲੋ ਵਰਗ ਵਿਚ ਕੁੱਲ੍ਹ 214 ਕਿੱਲੋ ਭਾਰ ਚੁੱਕਿਆ। ਹਰਜਿੰਦਰ ਕੌਰ ਨੇ 91 ਕਿੱਲੋ ਸਨੈਚ ਅਤੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ । ਇਸਦੇ ਨਾਲ ਹੀ ਹਰਜਿੰਦਰ ਕੌਰ 71 ਕਿੱਲੋ ਭਾਰ ਵਰਗ ਵਿਚ 123 ਕਲੀਨ ਜਰਕ ਕਿੱਲੋ ਭਾਰ ਚੁੱਕਣ ਵਾਲੀ ਪਹਿਲੀ ਮਹਿਲਾ ਵੇਟਲਿਫ਼ਟਰ ਬਣ ਗਈ ਹੈ।