July 7, 2024 11:30 am
ਦਰਿਆਵਾਂ

ਲਹਿੰਦੇ ਅਤੇ ਚੜ੍ਹਦੇ ਪੰਜਾਬ ‘ਚ ਦਰਿਆਵਾਂ ਦੇ ਮਸਲੇ ‘ਤੇ ਇਕਜੁੱਟ ਹੋਏ ਦੋਵਾਂ ਪਾਸਿਆਂ ਦੇ ਪੰਜਾਬੀ

ਲੁਧਿਆਣਾ 25 ਫਰਵਰੀ 2024: ਅੱਜ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਦਰਿਆਵਾਂ ਦੇ ਮਸਲੇ ‘ਤੇ ਦੋਵਾਂ ਪਾਸੇ ਦੇ ਪੰਜਾਬੀਆਂ ਨੇ ਇਕ ਸਾਂਝਾ ਹੰਭਲਾ ਮਾਰਿਆ, ਜਿਸ ਵਿਚ ਦਰਿਆਵਾਂ ਨੂੰ ਇਕ ਜਿਉਂਦਾ ਜੀਅ ਮੰਨਦੇ ਹੋਏ ਇਹਨਾਂ ਦਰਿਆਵਾਂ ਦੇ ਹੱਕਾਂ ਵਾਰੇ ਗੱਲ ਚੁੱਕੀ ਗਈ, ਇਸ ਮੁਹਿੰਮ ਦੀ ਸ਼ੁਰੂਆਤ ਲਹਿੰਦੇ ਪੰਜਾਬ ਵਿਚ ਲਾਹੌਰ ਦੇ ਨੌਜਵਾਨ ਅਬੁਜ਼ਾਰ ਮਾਧੋ ਵੱਲੋਂ ਸ਼ੁਰੂ ਕੀਤੀ ਗਈ ਜੋ ਕੇ ਲਾਹੌਰ ਦੇ ਵਿਚ ਰਾਵੀ ਬਚਾਉਣ ਲਈ ਲਗਾਤਾਰ ਰਾਵੀ ਬਚਾਓ ਤਹਿਰੀਕ ਚਲਾ ਰਹੇ ਸਨ |

ਉਹਨਾਂ ਰਾਵੀ ਦਰਿਆਂ ਦੇ ਜਿਉਂਦੇ ਹੱਕਾ ਲਈ ਨੌਜਵਾਨਾਂ ਵਿਚ ਜਾ ਕੇ ਸਕੂਲਾਂ ਕਾਲਜਾਂ ਦੇ ਨੌਜਵਾਨਾਂ ਨੂੰ ਨਾਲ ਜੋੜ੍ਹਦੇ ਹੋਏ ਰਾਵੀ ਦੇ ਕੰਢੇ ਮਾਰਚ ਕੱਢਣ ਦਾ ਸਮਾਗਮ ਉਲੀਕਿਆਂ, ਇਸ ਪ੍ਰੋਗਰਾਮ ਨੂੰ ਪੂਰਬੀ ਪੰਜਾਬ ਵਿੱਚੋਂ ਵੀ ਵੱਡਾ ਹੁੰਗਾਰਾ ਮਿਲਿਆ ਜਦੋਂ ਆਲਮੀ ਪੰਜਾਬੀ ਸੰਗਤ ਤੋਂ ਗੰਗਵੀਰ ਸਿੰਘ ਰਾਠੌਰ ਨੇ ਇਸ ਪ੍ਰੋਗਰਾਮ ਨੂੰ ਪੂਰਬੀ ਪੰਜਾਬ ਦੇ ਦਰਿਆਵਾਂ ਕੰਢੇ ਵੀ ਮਨਾਉਣ ਦਾ ਸਮਾਗਮ ਉਲੀਕਿਆਂ |

ਇਸ ਪ੍ਰੋਗਰਾਮ ਨੂੰ ਪੰਜਾਬ ਦੇ ਸਤਲੁਜ ਅਤੇ ਬਿਆਸ ਦੇ ਕੰਢੇ ਉੱਤੇ ਵੀ ਮਨਾਇਆ ਗਿਆ, ਪੂਰਬੀ ਪੰਜਾਬ ਵਿਚ ਸਤਲੁਜ ਦੇ ਕੰਢੇ ‘ਤੇ ਵੱਖ ਵੱਖ ਵਾਤਾਵਰਨ ਕਾਰਕੂਨਾ ਵੱਲੋਂ ਇਕੱਠੇ ਹੋ ਕੇ ਦਰਿਆਂ ਦੇ ਹੱਕਾਂ ਵਾਰੇ ਗੱਲ ਤੌਰੀ ਗਈ, ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪੰਜਾਬ ਵਿਚ ਬੇਈ ਤੇ ਕੰਮ ਕਰਨ ਵਾਲੇ ਬਾਬਾ ਸੀਚੇਵਾਲ ਨਾਲ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਨੇ ਬੇਈ ਅਤੇ ਬੁੱਢੇ ਦਰਿਆ ਦੇ ਵਾਰੇ ਚੱਲ ਰਹੀ ਤਹਿਰੀਕ ਵਾਰੇ ਗੱਲ ਰੱਖੀ, ਇਸੇ ਪ੍ਰੋਗਰਾਮ ਵਿਚ ਬੋਲਦੇ ਹੋਏ ਜਲੰਧਰ ਤੋਂ ਪੱਤਰਕਾਰ ਅਤੇ ਕਾਰਕੁੰਨ ਰਾਕੇਸ਼ ਸ਼ਾਂਤੀ ਦੂਤ ਨੇ ਦਰਿਆਵਾਂ ਦੀ ਇਸ ਹਾਲਤ ਲਈ ਜੀਵਨ ਧਾਰਾ ਵਿਚ ਹੋਈ ਅਨ੍ਹੇਵਾਹ ਦਖਲ ਅੰਦਾਜ਼ੀ ਨੂੰ ਦੱਸਿਆ |

ਐਡਵੋਕੇਟ ਪਰਵਿੰਦਰ ਸਿੰਘ ਵਿਗ ਨੇ ਕਾਨੂੰਨੀ ਪੱਖ ਤੋਂ ਨਦੀ ਦੇ ਹੱਕਾਂ ਵਾਰੇ ਗੱਲ ਕੀਤੀ, ਇਸ ਪ੍ਰੋਗਰਾਮ ਵਿਚ ਸਮਾਜਕ ਕਾਰਕੁੰਨ ਜਸਕੀਰਤ ਸਿੰਘ ਨੇ ਜਲ ਜੰਗਲ ਜਮੀਨ ਅਤੇ ਹੜ੍ਹਾ ਦੌਰਾਨ ਭਾਖੜਾ ਬਿਆਸ ਮੇਨੇਜਮੈਂਟ ਬੋਰਡ ਵੱਲੋਂ ਪੈਦਾ ਕੀਤੇ ਗਏ ਹੜ੍ਹਾ ਦੇ ਹਾਲਾਤ ਵਾਰੇ ਅੰਕੜੇ ਰੱਖੇ |ਨੈਸ਼ਨਲ ਹਾਈਵੇ ਰਾਹੀ ਗਰੀਨ ਜ਼ੋਨ ਨੂੰ ਖ਼ਤਮ ਕਰਨ ਵਾਰੇ ਗੱਲ ਕਰਦੇ ਹੋਏ ਇਕਜੁੱਟ ਹੋਣ ਦੀ ਗੱਲ ਰੱਖੀ, ਸਤਨਾਮ ਸਿੰਘ ਝਾੜ੍ਹ ਸਾਹਿਬ ਨੇ ਗ੍ਰਾਮ ਸਭਾ ਰਾਹੀਂ ਲੋਕਾਂ ਦਾ ਪੌਣ ਪਾਣੀ ਬਚਾਉਣ ਦੇ ਨੁਕਤਿਆ ਤੇ ਗੱਲ ਰੱਖੀ |

ਇਸ ਪ੍ਰੋਗਰਾਮ ਦੀ ਮੂਲ ਭਾਵਨਾ ਤੇ ਗੱਲ ਕਰਦੇ ਹੋਏ ਗੰਗਵੀਰ ਸਿੰਘ ਰਾਠੌਰ ਨੇ ਦੱਸਿਆ ਕੇ ਦਰਿਆ ਸਾਡੀ ਜੀਵਨ ਧਾਰਾ ਦਾ ਹਿੱਸਾ ਨੇ ਜੇਕਰ ਦਰਿਆਂ ਵਿਚ ਪਾਣੀ ਹੀ ਨਹੀਂ ਰਹੇਗਾ ਤਾਂ ਇਹ ਸੱਭਿਅਤਾਂ ਹੀ ਖਤਮ ਹੋ ਜਾਵੇਗੀ ਸੋ ਇਸਦੇ ਲਈ ਦਰਿਆਵਾਂ ਵਿਚ ਕੌਮਾਂਤਰੀ ਰਾਈਪੇਰਿਅਨ ਲਾਅ ਦੀ ਪਾਲਣਾ ਕਰਦੇ ਹੋਏ ਦਰਿਆਵਾਂ ਨੂੰ ਡੇਲਟਾ ਤੱਕ ਪਹੁੰਚਣ ਦਾ ਹੱਕ ਬਹਾਲ ਕਰਨ ਦੀ ਗੱਲ ਰੱਖੀ, ਅਖੀਰ ਆਏ ਹੋਏ ਲੋਕਾਂ ਦਾ ਧੰਨਵਾਦ ਕਰਦੇ ਹੋਏ ਸਰਦਾਰ ਬਰਜਿੰਦਰ ਸਿੰਘ ਹੁਸੈਨ ਪੁਰ ਨੇ ਸਮਾਜਕ ਕਾਰਕੁਨਾਂ ਨੂੰ ਇੱਕਜੁੱਟ ਹੋ ਕੇ ਸਾਂਝਾ ਉਪਰਾਲਾ ਸ਼ੁਰੂ ਕਰਨ ਲਈ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ, ਇਸ ਸਮਾਗਮ ਵਿਚ ਵੱਖ ਵੱਖ ਵਾਤਾਵਰਨ ਅਤੇ ਸਮਾਜਕ ਕਾਰਕੁਨਾ ਨੇ ਇਕੱਠੇ ਹੋ ਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਕੀਤਾ |