ਕੈਨੇਡਾ, 29 ਅਪ੍ਰੈਲ 2025: Canada Election Results: ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ (Liberal Party) ਨੇ ਕੈਨੇਡੀਅਨ ਆਮ ਚੋਣਾਂ ਜਿੱਤ ਲਈਆਂ ਹਨ। ਕੈਨੇਡਾ ‘ਚ ਹੋਈਆਂ ਆਮ ਚੋਣਾਂ ‘ਚ ਪੰਜਾਬੀਆਂ ਨੇ ਇਤਿਹਾਸ ਰਚਿਆ ਹੈ। ਇਸ ਵਾਰ ਕੁੱਲ 22 ਪੰਜਾਬੀ ਉਮੀਦਵਾਰ ਸੰਸਦ ਲਈ ਚੁਣੇ ਗਏ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਹ ਪ੍ਰਾਪਤੀ ਨਾ ਸਿਰਫ਼ ਪੰਜਾਬੀ ਭਾਈਚਾਰੇ ਦੇ ਵਧ ਰਹੇ ਰਾਜਨੀਤਿਕ ਪ੍ਰਭਾਵ ਨੂੰ ਦਰਸਾਉਂਦੀ ਹੈ, ਸਗੋਂ ਕੈਨੇਡਾ ਦੀ ਵਿਭਿੰਨਤਾ ਅਤੇ ਸਮਾਵੇਸ਼ੀ ਰਾਜਨੀਤੀ ਦਾ ਵੀ ਪ੍ਰਤੀਕ ਹੈ।
ਦਿ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਸ ਵਾਰ ਹਾਊਸ ਆਫ਼ ਕਾਮਨਜ਼ (ਸੰਸਦ) ਲਈ 22 ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਤੋਂ ਪਹਿਲਾਂ 2021 ‘ਚ 18 ਪੰਜਾਬੀ ਉਮੀਦਵਾਰ ਸੰਸਦ ‘ਚ ਪਹੁੰਚੇ ਸਨ, ਜਦੋਂ ਕਿ 2019 ‘ਚ 20 ਉਮੀਦਵਾਰ ਚੁਣੇ ਗਏ ਸਨ। ਇਸ ਵਾਰ ਕੁੱਲ 65 ਪੰਜਾਬੀ ਉਮੀਦਵਾਰ ਮੈਦਾਨ ‘ਚ ਸਨ।ਦੂਜੇ ਪਾਸੇ ਬਰੈਂਪਟਨ ਦੀਆਂ 5 ‘ਚੋਂ 5 ਸੀਟਾਂ ਪੰਜਾਬੀਆਂ ਨੇ ਜਿੱਤੀਆਂ ਹਨ |
ਇਨ੍ਹਾਂ ‘ਚ ਰੂਬੀ ਸਹੋਤਾ (ਲਿਬਰਲ) ਨੇ ਬਰੈਂਪਟਨ ਨੌਰਥ ‘ਚ ਅਮਨਦੀਪ ਜੱਜ (ਕੰਜ਼ਰਵੇਟਿਵ) ਨੂੰ ਹਰਾਇਆ ਹੈ। ਮਨਿੰਦਰ ਸਿੱਧੂ (ਲਿਬਰਲ) ਨੇ ਬਰੈਂਪਟਨ ਈਸਟ ‘ਚ ਬੌਬ ਦੋਸਾਂਝ (ਕੰਜ਼ਰਵੇਟਿਵ) ਨੂੰ ਹਰਾਇਆ, ਬਰੈਂਪਟਨ ਸੈਂਟਰਲ ‘ਚ ਅਮਨਦੀਪ ਸੋਹੀ (ਲਿਬਰਲ) ਨੇ ਤਰਨ ਚਾਹਲ ਨੂੰ ਹਰਾਇਆ। ਬਰੈਂਪਟਨ ਸਾਊਥ ‘ਚ ਸੁਖਦੀਪ ਕੰਗ (ਕੰਜ਼ਰਵੇਟਿਵ) ਨੇ ਸੋਨੀਆ ਸਿੱਧੂ (ਲਿਬਰਲ) ਨੂੰ ਹਰਾਇਆ। ਇਸਦੇ ਨਾਲ ਹੀ ਅਮਰਜੀਤ ਗਿੱਲ (ਕੰਜ਼ਰਵੇਟਿਵ) ਨੇ ਬਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾ ਕੇ ਹੈਰਾਨ ਕਰ ਦਿੱਤਾ ਹੈ।
Read more: Canada Election Results: ਕੈਨੇਡਾ ‘ਚ ਲਿਬਰਲ ਪਾਰਟੀ ਨੇ ਜਿੱਤੀਆਂ ਆਮ ਚੋਣਾਂ, PM ਮੋਦੀ ਨੇ ਦਿੱਤੀ ਵਧਾਈ