ਪੰਜਾਬ, 05 ਮਾਰਚ 2026: ਕੈਨੇਡੀਅਨ ਪੰਜਾਬੀ ਯੂਟਿਊਬਰ ਨੈਨਸੀ ਗਰੇਵਾਲ ਦਾ ਕਤਲ ਕਰ ਦਿੱਤਾ ਗਿਆ। ਲਾਸਾਲੇ ਪੁਲਿਸ ਦੇ ਅਨੁਸਾਰ, 45 ਸਾਲਾ ਨੈਨਸੀ ਗਰੇਵਾਲ ਦੀ ਮੰਗਲਵਾਰ ਰਾਤ 9:30 ਵਜੇ ਦੇ ਕਰੀਬ ਉਸਦੇ ਘਰ ‘ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ |
ਕੈਨੇਡੀਅਨ ਮੀਡੀਆ ਦੇ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਕਿ ਕਿਸੇ ਨੇ ਮੰਗਲਵਾਰ ਰਾਤ ਨੂੰ ਵਿੰਡਸਰ ‘ਚ ਨੈਨਸੀ ਗਰੇਵਾਲ ਦੇ ਘਰ ਵਿੱਚ ਦਾਖਲ ਹੋ ਕੇ ਉਸਨੂੰ ਚਾਕੂ ਮਾਰਿਆ ਅਤੇ ਉਸਨੂੰ ਖੂਨ ਵਹਿਣ ਤੋਂ ਬਾਅਦ ਛੱਡ ਕੇ ਭੱਜ ਗਿਆ। ਇਸ ਮਗਰੋਂ ਨੈਨਸੀ ਗਰੇਵਾਲ ਨੂੰ ਫਿਰ ਹਸਪਤਾਲ ਲਿਜਾਇਆ ਗਿਆ।
ਗੰਭੀਰ ਸੱਟਾਂ ਕਾਰਨ ਉਸਦੀ ਮੌਤ ਹੋ ਗਈ, ਕੈਨੇਡੀਅਨ ਪੁਲਿਸ ਅਧਿਕਾਰੀ ਮਾਈਕਲ ਪੀਅਰਸ ਨੇ ਬੁੱਧਵਾਰ ਸ਼ਾਮ ਨੂੰ ਇਸ ਘਟਨਾ ਦੀ ਰਿਪੋਰਟ ਦਿੱਤੀ। ਨੈਨਸੀ ਕਥਿਤ ਤੌਰ ‘ਤੇ ਇੱਕ ਪੰਜਾਬੀ-ਜਨਮੀ ਸੋਸ਼ਲ ਮੀਡੀਆ ਇਨਫੂਲੈਂਸਰ ਅਤੇ ਯੂਟਿਊਬਰ ਸੀ, ਜੋ ਅਕਸਰ ਆਪਣੇ ਵੀਡੀਓਜ਼ ਵਿੱਚ ਖਾਲਿਸਤਾਨੀ ਗਤੀਵਿਧੀਆਂ ਦੀ ਆਲੋਚਨਾ ਕਰਦੀ ਸੀ। ਕੈਨੇਡੀਅਨ ਪੁਲਿਸ ਅਧਿਕਾਰੀ ਪੀਅਰਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ (3 ਮਾਰਚ) ਨੂੰ ਰਿਪੋਰਟ ਕੀਤੀ ਗਈ ਸੀ। ਪੁਲਿਸ ਅਤੇ ਪੈਰਾਮੈਡਿਕਸ ਰਾਤ 9:30 ਵਜੇ ਦੇ ਕਰੀਬ ਟੌਡ ਲੇਨ ਦੇ 2400 ਬਲਾਕ ‘ਤੇ ਪਹੁੰਚੇ।
ਸੂਚਨਾ ਮਿਲਣ ‘ਤੇ, ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਮੈਂਬਰ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਜ਼ਖਮੀ ਨੈਨਸੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਬਾਅਦ ‘ਚ ਉਸਦੀ ਮੌਤ ਹੋ ਗਈ। ਕੈਨੇਡੀਅਨ ਪੁਲਿਸ ਅਧਿਕਾਰੀ ਪੀਅਰਸ ਨੇ ਨੈਨਸੀ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਕਤਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।
Read More: Jalandhar News: ਸਰਪੰਚ ‘ਤੇ ਹ.ਮ.ਲੇ ‘ਚ ਪੁਲਿਸ ਵੱਲੋਂ ਮੁਲਜ਼ਮ ਦਾ ਐਨਕਾਊਂਟਰ




