ਗੁਰਦਾਸਪੁਰ 06 ਮਾਰਚ, 2024: ਗੁਰਦਾਸਪੁਰ ਦੇ ਦੀਨਾਨਗਰ ਅਵਾਖਾ ਦਾ ਗਰੀਬ ਪਰਿਵਾਰ ਦਾ ਰਵਨੀਤ ਸਿੰਘ ਨੂੰ 11 ਲੱਖ ਰੁਪਏ ਲੈ ਕੇ ਏਜੇਂਟ ਵੱਲੋਂ ਉਸਨੂੰ ਨੂੰ ਟੂਰਿਸਟ ਵੀਜ਼ੇ ‘ਤੇ ਰੂਸ (Russia) ਭੇਜ ਦਿੱਤਾ ਗਿਆ ਅਤੇ ਉਸ ਦੇ ਸਾਥੀ ਵਿਕਰਮ ਸਿੰਘ ਨੂੰ ਅੱਗੇ ਅਮਰੀਕਾ ਵਰਗੇ ਦੇਸ ਭੇਜਣ ਦਾ ਵਾਅਦਾ ਕੀਤਾ ਗਿਆ |
ਰੂਸ ‘ਚ ਮਿਲੇ ਏਜੇਂਟ ਨੇ ਉਨ੍ਹਾਂ ਨੂੰ ਘੁੰਮਾਉਣ ਲਈ ਬੇਲਾਰੂਸ ਲੈ ਗਿਆ, ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਰੂਸ ਦੇ ਫੌਜ ਦੇ ਹਵਾਲੇ ਕਰ ਦਿੱਤਾ | ਰੂਸ ਦੀ ਫੌਜ ਨੇ ਉਨ੍ਹਾਂ ਨੂੰ ਕਿਹਾ ਕਿ ਜਾਂ ਤਾਂ 10 ਸਾਲ ਦੀ ਕੈਦ ਕੱਟਣੀ ਪਵੇਗੀ ਜਾਂ ਯੂਕਰੇਨ ਦੇ ਖਿਲਾਫ ਜੰਗ ਲੜਨ ਲਈ ਫੌਜ ‘ਚ ਭਰਤੀ ਹੋ ਜਾਣ | ਉਨ੍ਹਾਂ ਨੂੰ ਹੈਲਪਰ ਕਹਿ ਕੇ ਫੌਜ ‘ਚ ਟ੍ਰੇਨਿੰਗ ਦਿੱਤੀ ਗਈ |
ਨੌਜਵਾਨ ਰਵਨੀਤ ਸਿੰਘ ਦੇ ਭੈਣ ਨਵਦੀਪ ਕੌਰ ਨੇ ਕਿਹਾ ਕਿ ਟੂਰਿਸਟ ਵੀਜ਼ੇ ‘ਤੇ ਗਏ ਉਨ੍ਹਾਂ ਦੇ ਭਰਾ ਅਤੇ ਹੋਰ ਪੰਜਾਬੀ ਨੌਜਵਾਨਾਂ ਨੂੰ ਸਕਿਊਰਟੀ ਗਾਰਡ ਕਹਿ ਕੇ ਫੌਜ ‘ਚ ਭਰਤੀ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ ਇੱਕ ਨਾਬਾਲਗ ਸੀ ਜਿਸਦੀ ਉਮਰ 18 ਸਾਲ ਤੋਂ ਘੱਟ ਸੀ , ਪਰ ਕੁਝ ਦਿਨ ਪਹਿਲਾਂ ਉਸਦੀ ਉਮਰ ਵੀ ਹੋ ਗਈ ਅਤੇ ਉਸਨੂੰ ਨੂੰ ਡਰਾ ਧਮਕਾ ਕੇ ਭਰਤੀ ਕਰ ਲਿਆ | ਨੌਜਵਾਨ ਰਵਨੀਤ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨਾਲ ਹੋਰ ਵੀ ਬੈਚ ਬਣਾਏ ਗਏ ਹਨ ਜਿਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਜੰਗ ਲੜਨ ਲਈ ਭੇਜਿਆ ਜਾ ਰਿਹਾ ਹੈ | ਦੂਜੇ ਪਾਸੇ ਨੌਜਵਾਨ ਵਿਕਰਮ ਦੇ ਮਾਪਿਆਂ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਤੋਂ ਉਹਨਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ ।
ਪੀੜਤ ਰਵਨੀਤ ਸਿੰਘ ਦੀ ਮਾਤਾ ਅਤੇ ਭੈਣ ਨੇ ਦੱਸਿਆ ਕੇ ਅਸੀ ਬਹੁਤ ਹੀ ਗਰੀਬ ਹਾਂ ਅਤੇ 11 ਲੱਖ ਦਾ ਕਰਜਾ ਚੁੱਕ ਕੇ ਅਸੀ ਆਪਣੇ ਮੁੰਡੇ ਨੂੰ ਟੂਰਿਸਟ ਵੀਜ਼ੇ ‘ਤੇ ਵਿਦੇਸ ਭੇਜਿਆ ਸੀ ਅਤੇ ਏਜੇਂਟ ਨੇ ਵਾਅਦਾ ਕੀਤਾ ਸੀ ਕਿ ਉਸ ਨੂੰ ਅਸੀ ਅੱਗੇ ਕਿਸੇ ਚੰਗੇ ਦੇਸ ਭੇਜ ਦੇਣਗੇ | ਉਨ੍ਹਾਂ ਸਾਨੂੰ ਸਾਡੇ ਮੁੰਡੇ ਦਾ ਫੋਨ ਆਇਆ ਕੇ ਸਾਨੂੰ ਫੜ ਕੇ ਰਸੀਆ (Russia) ਫੌਜ ਵਿੱਚ ਭਰਤੀ ਕਰ ਲਿਆ ਹੈ ਅਤੇ ਸਾਡੇ ਕੋਲੋ ਇੱਕ ਲਿਖਤੀ ਇਕਰਾਰਨਾਮਾ ਵੀ ਕਰਵਾ ਲਿਆ | ਜਿਸ਼ ਦੀ ਭਾਸ਼ਾ ਸਾਡੀ ਸਮਜ ਵਿੱਚ ਨਹੀਂ ਆਈ ਸੀ ਇਸ ਕਰਕੇ ਸਾਡੇ ਤੋਂ ਪਹਿਲਾਂ ਫੜੇ ਨੌਜਵਾਨਾਂ ਨੂੰ ਯੂਕਰੇਨ ਖਿਲਾਫ ਜੰਗ ਵਾਸਤੇ ਭੇਜ ਦਿੱਤਾ ਗਿਆ ਹੈ ਅਤੇ ਹੁਣ ਸਾਨੂੰ ਵੀ ਭੇਜਣ ਦੀ ਤਿਆਰੀ ਚੱਲ ਰਹੀ ਹੈ | ਪਰਿਵਾਰ ਨੇ ਕਿਹਾ ਸਦਾ ਬੱਚਾ ਕੇ ਭਾਰਤ ਵਾਪਸ ਲਿਆਂਦਾ ਜਾਵੇ | ਇਸ ਨੂੰ ਲੈ ਕੇ ਇਨ੍ਹਾਂ ਦੇ ਪਰਿਵਾਰ ਸਦਮੇ ਵਿੱਚ ਹਨ ਅਤੇ ਸਰਕਾਰ ਨੂੰ ਪੁਕਾਰ ਕੀਤੀ ਹੈ ਕਿ ਸਾਰੇ ਨੌਜਵਾਨਾਂ ਨੂੰ ਸਹੀ ਸਲਾਮਤ ਲਿਆਉਣ ਵਾਸਤੇ ਸਰਕਾਰ ਸਾਡੀ ਮੱਦਦ ਕਰੇ |
ਦੂਜੇ ਪਾਸੇ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ ਵਿੱਚ ਸੱਤ ਨੌਜਵਾਨ ਫੌਜ ਦੀ ਵਰਦੀ ‘ਚ ਖੜ੍ਹੇ ਨਜ਼ਰ ਆ ਰਹੇ ਹਨ | ਇਨ੍ਹਾਂ ਵਿੱਚ ਵੀਡੀਓ ਬਣਾਉਣ ਵਾਲਾ ਨੌਜਵਾਨ ਕਹਿ ਰਿਹਾ ਹੈ ਕਿ ਅਸੀਂ ਨਵੇਂ ਸਾਲ ‘ਤੇ ਘੁੰਮਣ ਆਏ ਸੀ, ਇਥੇ ਇੱਕ ਏਜੇਂਟ ਮਿਲਿਆ ਜਿਸ ਨੇ ਸਾਨੂੰ ਰੂਸ ਘੁੰਮਾਉਣ ਦੀ ਗੱਲ ਆਖੀ, ਉਹ ਏਜੇਂਟ ਸਾਰਿਆਂ ਨੂੰ ਬੇਲਾਰੂਸ (Russia) ਲੈ ਗਿਆ, ਉੱਥੇ ਏਜੇਂਟ ਨੇ ਹੋਰ ਪੈਸੇ ਦੀ ਮੰਗ ਕੀਤੀ ਅਤੇ ਹਾਈਵੇ ‘ਤੇ ਛੱਡ ਦਿੱਤਾ |
ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਰੂਸ ਦੇ ਫੌਜ ਦੇ ਹਵਾਲੇ ਕਰ ਦਿੱਤਾ, ਓਥੇ ਉਨ੍ਹਾਂ ਨਾਲ ਇੱਕ ਬੰਦੇ ਨਾਲ ਗੱਲ ਕਾਰਵਾਈ ਅਤੇ ਕਿਹਾ ਕਿ ਰੂਸ ਦੀ ਫੌਜ ‘ਚ ਭਰਤੀ ਹੋ ਜਾਣ ਨਹੀਂ ਤਾਂ 10 ਸਾਲ ਦੀ ਕੈਦ ਕੱਟਣੀ ਪਵੇਗੀ ਜਾਂ ਯੂਕਰੇਨ ਦੇ ਖਿਲਾਫ ਜੰਗ ਲੜਨ ਲਈ ਫੌਜ ‘ਚ ਭਰਤੀ ਹੋਣ ਲਈ ਕਿਹਾ | ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਇੱਕ ਲਿਖਤੀ ਇਕਰਾਰਨਾਮਾ ਵੀ ਕਰਵਾ ਲਿਆ , ਜਿਸ਼ ਦੀ ਭਾਸ਼ਾ ਸਾਡੀ ਸਮਜ ਵਿੱਚ ਨਹੀਂ ਆਈ ਸੀ| ਉਨ੍ਹਾਂ ਨੂੰ ਹੈਲਪਰ ਕਹਿ ਕੇ ਫੌਜ ‘ਚ ਟ੍ਰੇਨਿੰਗ ਦਿੱਤੀ ਗਈ ਅਤੇ ਛੇਤੀ ਹੀ ਫ਼ਰੰਟਲਾਈਨ ‘ਤੇ ਭੇਜ ਦੇਣਗੇ | ਉਨ੍ਹਾਂ ਕਿਹਾ ਸਾਨੂੰ ਚੰਗੀ ਤਰ੍ਹਾਂ ਬੰਦੂਕ ਵੀ ਫੜਨੀ ਨਹੀਂ ਆਉਂਦੀ, ਸਾਨੂੰ ਫਿਰ ਵੀ ਫ਼ਰੰਟਲਾਈਨ ‘ਤੇ ਲੜਨ ਲਈ ਭੇਜਣ ਵਾਲੇ ਹਨ |