Punjabi youth

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਗਈ ਜਾਨ, ਅਣਪਛਾਤੇ ਟਰੱਕ ਡਰਾਈਵਰ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ

ਚੰਡੀਗੜ੍ਹ, 27 ਅਪ੍ਰੈਲ 2024: ਅਮਰੀਕਾ ‘ਚ ਪੰਜਾਬੀ ਨੌਜਵਾਨ (Punjabi youth) ਦੀ ਗੋਲੀ ਨੂੰ ਮਾਰ ਦਿੱਤੀ, ਜਿਸਦੇ ਚੱਲਦੇ ਉਕਤ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ | ਮ੍ਰਿਤਕ ਪੰਜਾਬੀ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਗੋਗਾ ਵਾਸੀ ਪਿੰਡ ਅੱਤੋਵਾਲ, ਹੁਸ਼ਿਆਰਪੁਰ ਵਜੋਂ ਹੋਈ ਹੈ। ਪਰਿਵਾਰਿਕ ਮੈਂਬਰਾਂ ਮੁਤਾਬਕ ਗੁਰਪ੍ਰੀਤ ਸਿੰਘ ਦਾ 20 ਮਈ ਨੂੰ ਵਿਆਹ ਹੋਣਾ ਸੀ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਨੇ ਗੋਗਾ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੱਦਦ ਦੀ ਅਪੀਲ ਕੀਤੀ ਹੈ।

ਗੁਰਪ੍ਰੀਤ ਦੀ ਵਿਧਵਾ ਮਾਤਾ ਨੇ ਰੋਂਦੇ ਹੋਏ ਦੱਸਿਆ ਕਿ ਅਸੀਂ ਆਪਣੇ ਲੜਕੇ ਗੁਰਪ੍ਰੀਤ ਦਾ ਵਿਆਹ 20 ਮਈ ਨੂੰ ਤੈਅ ਕੀਤਾ ਹੈ। ਅਜੇ 2 ਦਿਨ ਪਹਿਲਾਂ ਹੀ ਉਸ ਨੇ ਫੋਨ ‘ਤੇ ਦੱਸਿਆ ਸੀ ਕਿ ਉਹ ਅਗਲੇ ਹਫਤੇ ਤੱਕ ਪਿੰਡ ਪਰਤ ਆਉਣਗੇ, ਪਰ ਸਾਨੂੰ ਉਸਦੀ ਮੌਤ ਦੀ ਖ਼ਬਰ ਮਿਲੀ |

ਗੁਰਪ੍ਰੀਤ ਦੇ ਮਾਮੇ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ (Punjabi youth) ਆਪਣੇ ਵੱਡੇ ਭਰਾ ਹਰਪ੍ਰੀਤ ਦੇ ਨਾਲ ਟਰੱਕ ਚਲਾਉਂਦਾ ਸੀ। ਮਾਮੂਲੀ ਝਗੜੇ ਵਿੱਚ ਸਾਈਡ ਮੰਗਣ ਵੇਲੇ ਗੁੱਸੇ ਵਿੱਚ ਆ ਕੇ ਦੂਜੇ ਟਰੱਕ ਡਰਾਈਵਰ ਨੇ ਗੁਰਪ੍ਰੀਤ ਦੇ 7 ​​ਗੋਲੀਆਂ ਮਾਰ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਅਮਰੀਕੀ ਜਾਂਚ ਅਧਿਕਾਰੀ ਮੁਤਾਬਕ ਫਰਾਰ ਮੁਲਜ਼ਮ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ। ਛੇਤੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ

Scroll to Top