Indians deported

ਡਿਪੋਰਟ ਸੂਚੀ ‘ਚ ਸ਼ਾਮਲ ਪੰਜਾਬੀ ਨੌਜਵਾਨ ਦੂਜੀ ਫਲਾਈਟ ‘ਚ ਵੀ ਨਹੀਂ ਪਰਤਿਆ, ਪਰਿਵਾਰ ਖਾਲੀ ਹੱਥ ਪਰਤਿਆ

ਚੰਡੀਗੜ੍ਹ, 17 ਫਰਵਰੀ 2025: ਅਮਰੀਕਾ ਤੋਂ ਡਿਪੋਰਟ (Indians Deported) ਕੀਤੇ ਭਾਰਤੀਆਂ ਦਾ ਤੀਜਾ ਜਹਾਜ਼ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ ‘ਚ 112 ਭਾਰਤੀ ਪਹੁੰਚ ਚੁੱਕੇ ਹਨ। ਇਨ੍ਹਾਂ ‘ਚ ਹਰਿਆਣਾ ਦੇ 44 ਅਤੇ ਪੰਜਾਬ ਦੇ 33 ਜਣੇ ਸ਼ਾਮਲ ਹਨ।

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ‘ਚ ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਟਰਾਂ ਵਾਲੀ ਦਾ ਰਹਿਣ ਵਾਲੇ ਨਵਦੀਪ ਸਿੰਘ ਦਾ ਨਾਂ ਵੀ ਸ਼ਾਮਲ ਹੈ | ਅਮਰੀਕਾ ਤੋਂ ਦੋ ਵਾਰ ਜਹਾਜ਼ ਆਉਣ ਤੋਂ ਬਾਅਦ ਵੀ ਨਵਦੀਪ ਸਿੰਘ ਅੱਜ ਤੱਕ ਉਹ ਅਮਰੀਕਾ ਤੋ ਆਪਣੇ ਘਰ ਵਾਪਸ ਨਹੀ ਪਰਤਿਆ |

ਨਵਦੀਪ ਸਿੰਘ ਦੇ ਮਾਪੇ ਉਸਨੂੰ ਦੋ ਵਾਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਗਏ ਪਰ ਨਵਦੀਪ ਸਿੰਘ ਨਹੀਂ ਆਇਆ | ਮਾਪਿਆਂ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਬਹੁਤ ਸਮਾਂ ਉਸਦੀ ਉਡੀਕ ਕੀਤੀ, ਪਰ ਸਾਡਾ ਬੱਚਾ ਵਾਪਸ ਨਹੀਂ ਆਇਆ | ਉਨ੍ਹਾਂ ਦੱਸਿਆ ਕਿ ਸਾਡੇ ਨਾਲ ਕਿਸੇ ਅਧਿਕਾਰੀ ਨੇ ਗੱਲ ਤੱਕ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਕਰੀਬ 50 ਲੱਖ ਲੈ ਕੇ ਭੇਜਿਆ ਸੀ |

ਪਰਿਵਾਰ ਮੁਤਾਬਕ ਨਵਦੀਪ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਹ ਟੈਂਸ਼ਨ ਕਰਕੇ ਉੱਥੇ ਬਿਮਾਰ ਹੋ ਗਿਆ ਹੈ, ਜਿਸ ਕਾਰਨ ਉਸ ਨੂੰ ਅਜੇ ਤੱਕ ਵਾਪਸ ਨਹੀ ਭੇਜਿਆ | ਨਵਦੀਪ ਸਿੰਘ ਪਿਛਲੇ ਅੱਠ ਮਹੀਨਿਆ ਪਹਿਲਾਂ ਡਿਪੋਰਟ (Indians Deported) ਹੋ ਗਿਆ ਸੀ | ਪਹਿਲਾਂ ਜਦੋਂ ਉਹ ਗਿਆ ਸੀ ਤਾਂ ਪਨਾਮਾ ‘ਚ ਉਸਨੂੰ ਫੜ ਲਿਆ ਗਿਆ ਤੇ ਡਿਪੋਰਟ ਕਰਕੇ ਘਰ ਭੇਜ ਦਿੱਤਾ |

ਫਿਰ ਦੋ ਮਹੀਨੇ ਪੰਜਾਬ ‘ਚ ਆਪਣੇ ਘਰ ਰਿਹਾ ਤੇ ਦੋਸਤਾਂ ਨਾਲ ਮਿਲ ਕੇ ਅਮਰੀਕਾ ਨੂੰ ਚਲਾ ਗਿਆ | ਦੂਜੀ ਵਾਰ ਅਮਰੀਕਾ ਤਾਂ ਪੁੱਜ ਗਿਆ ਪਰ ਉਸਨੂੰ ਫਿਰ ਫੜ ਲਿਆ ਤੇ ਹੁਣ ਡਿਪੋਰਟ ਕਰ ਦਿੱਤਾ ਗਿਆ ਹੈ ਪਰ ਅਜੇ ਵੀ ਭਾਰਤ ਵਾਪਸ ਨਹੀ ਪੁੱਜਿਆ |

Read More: Indians Deported: ਅਮਰੀਕਾ ਤੋਂ ਡਿਪੋਰਟ 112 ਭਾਰਤੀਆਂ ਨੂੰ ਲੈ ਕੇ ਦੇਰ ਰਾਤ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਜਹਾਜ਼

Scroll to Top