September 11, 2024 1:45 am
Canada

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਲਾਤਾਂ ‘ਚ ਗਈ ਜਾਨ, ਜਾਂਚ ‘ਚ ਜੁਟੀ ਕੈਨੇਡੀਅਨ ਪੁਲਿਸ

ਚੰਡੀਗੜ, 10 ਅਗਸਤ 2024: ਕੈਨੇਡਾ  (Canada) ‘ਚ ਪੰਜਾਬੀ ਨੌਜਵਾਨ (Punjabi youth) ਦੀ ਸ਼ੱਕੀ ਹਲਾਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮ੍ਰਿਤਕ ਨੌਜਵਾਨ ਮਨਜੋਤ ਸਿੰਘ (27 ਸਾਲ ) ਨਵਾਂਸ਼ਹਿਰ ਜ਼ਿਲ੍ਹੇ ਦੇ ਕਸਬਾ ਬਹਿਰਾਮ ਨੇੜੇ ਪਿੰਡ ਕੱਟ ਦਾ ਰਹਿਣ ਵਾਲਾ ਹੈ | ਮਿਲਿ ਜਾਣਕਾਰੀ ਮੁਤਾਬਕ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਕੋਲ ਪਾਰਕ ਦੇ ਕੋਲ ਮਿਲੀ ਹੈ | ਕੈਨੇਡੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ |

ਮ੍ਰਿਤਕ ਨੌਜਵਾਨ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਜੋਤ ਸਿੰਘ ਦੀਆਂ ਤਿੰਨ ਭੈਣਾਂ ਅਤੇ ਭਰਾ ਹਨ ਅਤੇ ਮਨਜੋਤ ਕਰੀਬ ਦੋ ਮਹੀਨੇ ਪਹਿਲਾਂ ਵਰਕ ਪਰਮਿਟ ਵੀਜ਼ੇ ’ਤੇ ਕੈਨੇਡਾ (Canada) ਦੇ ਸਰੀ ਸ਼ਹਿਰ ਗਿਆ ਸੀ। ਮਨਜੋਤ ਦੀ ਭੈਣ ਟੋਰਾਂਟੋ ‘ਚ ਰਹਿੰਦੀ ਹੈ | ਪਰਿਵਾਰ ਮੁਤਾਬਕ ਮਨਜੋਤ ਘਰ ਦੇ ਬਾਹਰ ਪਾਰਕ ‘ਚ ਸੈਰ ਕਰਨ ਗਿਆ ਸੀ, ਪਰ ਵਾਪਸ ਨਹੀਂ ਪਰਤਿਆ ।ਮ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਵਾਹਨ ਨੇ ਟੱਕਰ ਮਾਰੀ ਹੈ |