ਪਟਿਆਲਾ, 28 ਅਗਸਤ 2025: ਪੰਜਾਬੀ ਯੂਨੀਵਰਸਿਟੀ, ਪਟਿਆਲਾ ਪ੍ਰਸਾਸ਼ਨ ਇੱਕ ਵਾਰ ਵਿਵਾਦਾਂ ‘ਚ ਘਿਰਦਾ ਨਜ਼ਰ ਆ ਰਿਹਾ ਹੈ | ਦਰਅਸਲ, ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਮਹਾਨ ਕੋਸ਼ ਨੂੰ ਮਿੱਟੀ ‘ਚ ਦੱਬਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋਕਿ ਸਿੱਧੇ ਤੌਰ ’ਤੇ ਬੇਅਦਬੀ ਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀ ਪੜ੍ਹਨ ਤੋਂ ਪਹਿਲਾਂ ਮਹਾਨ ਕੋਸ਼ ਨੂੰ ਮੱਥਾ ਟੇਕਦੇ ਹਾਂ, ਪਰ ਜਿਵੇਂ ਇਥੇ ਵਰਕੇ ਪਾੜ-ਪਾੜ ਸੁੱਟੇ ਹਨ, ਇਹ ਮਹਾਨ ਕੋਸ਼ ਦੀ ਬੇਅਦਬੀ ਹੈ |
ਇਸ ਦੌਰਾਨ ਮੌਕੇ ‘ਤੇ ਮੌਜੂਦ ਵਿਦਿਆਰਥੀ ਆਗੂਆਂ ਯਾਦਵਿੰਦਰ ਸਿੰਘ ਯਾਦੂ, ਕੁਲਦੀਪ ਸਿੰਘ ਝਿੰਜਰ ਤੇ ਹੋਰ ਵਿਦਿਆਰਥੀਆਂ ਨੇ ਇਸਦਾ ਵਿਰੋਧ ਕੀਤਾ ਅਤੇ ਪੰਜਾਬੀ ਡਿਪਾਰਟਮੈਂਟ ਨੂੰ ਦੋਸ਼ੀ ਠਹਿਰਾਇਆ ਹੈ | ਮਾਮਲਾ ਭਖਦਾ ਦੇਖ ਯੂਨੀਵਰਸਿਟੀ ਅਧਿਕਾਰੀ ਮੌਕੇ ‘ਤੇ ਪੁੱਜੇ |